ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਰਤੇਜ ਸਿੰਘ ਨਰੂਲਾ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ

ਰਵਿੰਦਰ ਸਿੰਘ ਰੰਧਾਵਾ ਨੂੰ ਹਰਾਇਆ; ਨਿਲੇਸ਼ ਭਾਰਦਵਾਜ ਉਪ ਪ੍ਰਧਾਨ ਤੇ ਗਗਨਦੀਪ ਜੰਮੂ ਸਕੱਤਰ ਚੁਣੇ ਗਏ
ਹਰਤੇਜ ਸਿੰਘ ਨਰੂਲਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐੈਸੋਸੀਏਸ਼ਨ ਦਾ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੰਦੇ ਸਾਥੀ ਐਡਵੋਕੇਟ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 28 ਫਰਵਰੀ

Advertisement

ਸਰਤੇਜ ਸਿੰਘ ਨਰੂਲਾ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਬਾਰ ਐਸੋਸੀਏਸ਼ਨ ਦੇ ਇਸ ਸਿਖਰਲੇ ਅਹੁਦੇ ਲਈ ਐਤਕੀਂ ਕੁੱਲ ਸੱਤ ਉਮੀਦਵਾਰ ਚੋਣ ਪਿੜ ਵਿੱਚ ਨਿੱਤਰੇ ਸਨ। ਨਰੂਲਾ ਨੇ ਰਵਿੰਦਰ ਸਿੰਘ ਰੰਧਾਵਾ ਨੂੰ ਹਰਾਇਆ। ਨਰੂਲਾ ਨੂੰ ਕੁੱਲ 1781 ਵੋਟ  ਜਦੋਂਕਿ ਰੰਧਾਵਾ ਨੂੰ 1404 ਵੋਟ ਪਏ।

ਉਪ ਪ੍ਰਧਾਨ ਦੇ ਅਹੁਦੇ ਲਈ ਨਿਲੇਸ਼ ਭਾਰਦਵਾਜ ਨੂੰ ਜੇਤੂ ਐਲਾਨਿਆ ਗਿਆ। ਭਾਰਦਵਾਜ ਨੂੰ 1501 ਵੋਟਾਂ ਪਈਆਂ ਤੇ ਉਨ੍ਹਾਂ ਗੌਰਵ ਗੁਰਚਰਨ ਸਿੰਘ ਰਾਏ (1064 ਵੋਟਾਂ) ਨੂੰ ਹਰਾਇਆ। ਸਕੱਤਰ ਦੀ ਪੋਸਟ ਉੱਤੇ ਗਗਨਦੀਪ ਜੰਮੂ ਜੇਤੂ ਰਹੇ ਜਿਨ੍ਹਾਂ ਨੂੰ 1411 ਵੋਟਾਂ ਪਈਆਂ। ਉਨ੍ਹਾਂ ਮਨਵਿੰਦਰ ਸਿੰਘ ਦਲਾਲ (962) ਨੂੰ ਹਰਾਇਆ। ਜੁਆਇੰਟ ਸਕੱਤਰ ਦੀ ਪੋਸਟ ’ਤੇ ਭਾਗਿਆਸ੍ਰੀ ਸੇਤੀਆ ਜੇਤੂ ਰਹੇ। ਉਨ੍ਹਾਂ ਨੂੰ 2053 ਵੋਟਾਂ ਪਈਆਂ। ਡਾ.ਕਿਰਨਦੀਪ ਨੂੰ 1733 ਵੋਟਾਂ ਪਈਆਂ। ਖ਼ਜ਼ਾਨਚੀ ਦੀ ਪੋਸਟ ਲਈ ਹਰਵਿੰਦਰ ਸਿੰਘ ਮਾਨ ਜੇਤੂ ਰਹੇ ਜਿਨ੍ਹਾਂ ਨੂੰ 869 ਵੋਟਾਂ ਪਈਆਂ। ਇਸ ਅਹੁਦੇ ਲਈ ਕੁੱਲ 8 ਉਮੀਦਵਾਰ ਮੈਦਾਨ ਵਿਚ ਸਨ।

Advertisement