ਸਰਤੇਜ ਸਿੰਘ ਨਰੂਲਾ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਫਰਵਰੀ
ਸਰਤੇਜ ਸਿੰਘ ਨਰੂਲਾ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਬਾਰ ਐਸੋਸੀਏਸ਼ਨ ਦੇ ਇਸ ਸਿਖਰਲੇ ਅਹੁਦੇ ਲਈ ਐਤਕੀਂ ਕੁੱਲ ਸੱਤ ਉਮੀਦਵਾਰ ਚੋਣ ਪਿੜ ਵਿੱਚ ਨਿੱਤਰੇ ਸਨ। ਨਰੂਲਾ ਨੇ ਰਵਿੰਦਰ ਸਿੰਘ ਰੰਧਾਵਾ ਨੂੰ ਹਰਾਇਆ। ਨਰੂਲਾ ਨੂੰ ਕੁੱਲ 1781 ਵੋਟ ਜਦੋਂਕਿ ਰੰਧਾਵਾ ਨੂੰ 1404 ਵੋਟ ਪਏ।
ਉਪ ਪ੍ਰਧਾਨ ਦੇ ਅਹੁਦੇ ਲਈ ਨਿਲੇਸ਼ ਭਾਰਦਵਾਜ ਨੂੰ ਜੇਤੂ ਐਲਾਨਿਆ ਗਿਆ। ਭਾਰਦਵਾਜ ਨੂੰ 1501 ਵੋਟਾਂ ਪਈਆਂ ਤੇ ਉਨ੍ਹਾਂ ਗੌਰਵ ਗੁਰਚਰਨ ਸਿੰਘ ਰਾਏ (1064 ਵੋਟਾਂ) ਨੂੰ ਹਰਾਇਆ। ਸਕੱਤਰ ਦੀ ਪੋਸਟ ਉੱਤੇ ਗਗਨਦੀਪ ਜੰਮੂ ਜੇਤੂ ਰਹੇ ਜਿਨ੍ਹਾਂ ਨੂੰ 1411 ਵੋਟਾਂ ਪਈਆਂ। ਉਨ੍ਹਾਂ ਮਨਵਿੰਦਰ ਸਿੰਘ ਦਲਾਲ (962) ਨੂੰ ਹਰਾਇਆ। ਜੁਆਇੰਟ ਸਕੱਤਰ ਦੀ ਪੋਸਟ ’ਤੇ ਭਾਗਿਆਸ੍ਰੀ ਸੇਤੀਆ ਜੇਤੂ ਰਹੇ। ਉਨ੍ਹਾਂ ਨੂੰ 2053 ਵੋਟਾਂ ਪਈਆਂ। ਡਾ.ਕਿਰਨਦੀਪ ਨੂੰ 1733 ਵੋਟਾਂ ਪਈਆਂ। ਖ਼ਜ਼ਾਨਚੀ ਦੀ ਪੋਸਟ ਲਈ ਹਰਵਿੰਦਰ ਸਿੰਘ ਮਾਨ ਜੇਤੂ ਰਹੇ ਜਿਨ੍ਹਾਂ ਨੂੰ 869 ਵੋਟਾਂ ਪਈਆਂ। ਇਸ ਅਹੁਦੇ ਲਈ ਕੁੱਲ 8 ਉਮੀਦਵਾਰ ਮੈਦਾਨ ਵਿਚ ਸਨ।