ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Salman Khan: ਸੁਰੱਖਿਆ ਘੇਰੇ ਨਾਲ ਮੇਰਾ ਰਹਿਣ ਦਾ ਸਟਾਈਲ ਪ੍ਰਭਾਵੀਤ ਹੋਇਆ: ਸਲਮਾਨ

ਮੁੰਬਈ, 27 ਮਾਰਚ Salman Khan: ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਵਧੀ ਹੋਈ ਸੁਰੱਖਿਆ ਨੇ ਉਨ੍ਹਾਂ ਦੀ ਬਾਹਰ ਨਿੱਕਲਣ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ...
Advertisement

ਮੁੰਬਈ, 27 ਮਾਰਚ

Salman Khan: ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਵਧੀ ਹੋਈ ਸੁਰੱਖਿਆ ਨੇ ਉਨ੍ਹਾਂ ਦੀ ਬਾਹਰ ਨਿੱਕਲਣ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਟਾਈਲ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਰੱਖਿਆ ਪ੍ਰੋਟੋਕੋਲ ਨੇ ਉਨ੍ਹਾਂ ਦੇ ਰੋਜ਼ਾਨਾ ਦੇ ਰੁਟੀਨ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ, "ਮੈਂ ਇਸ (ਸੁਰੱਖਿਆ) ਬਾਰੇ ਕੁਝ ਨਹੀਂ ਕਰ ਸਕਦਾ। ਮੈਂ ਸਿਰਫ ਗਲੈਕਸੀ (ਘਰ) ਤੋਂ ਸ਼ੂਟਿੰਗ ਕਰਨ ਜਾਂਦਾ ਹਾਂ, ਹੋਰ ਕੋਈ ਘੁੰਮਣਾ ਫਿਰਨਾ ਨਹੀਂ।’’

Advertisement

ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਪਹਿਲਾਂ ਬਿਨਾਂ ਕਿਸੇ ਰੁਕਾਵਟ ਦੇ ਸ਼ਹਿਰ ਵਿਚ ਅਕਸਰ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਸੀ। ਅਪ੍ਰੈਲ 2024 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੇ ਖਾਨ ਦੀ ਇਮਾਰਤ ਦੇ ਬਾਹਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਸਦੀ ਬਾਲਕੋਨੀ ਦੀ ਸੁਰੱਖਿਆ ਲਈ ਬੁਲੇਟਪਰੂਫ ਸ਼ੀਸ਼ੇ ਅਤੇ ਬਾਹਰ ਸੜਕ ’ਤੇ ਨਜ਼ਰ ਰੱਖਣ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਸੁਰੱਖਿਆ ਵਧਾ ਦਿੱਤੀ ਗਈ। ਦੋ ਮਹੀਨਿਆਂ ਬਾਅਦ ਨਵੀਂ ਮੁੰਬਈ ਪੁਲੀਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਮੁੰਬਈ ਦੇ ਨੇੜੇ ਪਨਵੇਲ ਵਿਖੇ ਆਪਣੇ ਫਾਰਮਹਾਊਸ ਗਿਆ ਤਾਂ ਅਦਾਕਾਰ ਨੂੰ ਮਾਰਨ ਦੀ ਸਾਜ਼ਿਸ਼ ਦਾ ਪਤਾ ਲੱਗਿਆ।

ਆਪਣੇ ਆਲੇ-ਦੁਆਲੇ ਦੀ ਸਖ਼ਤ ਸੁਰੱਖਿਆ ਬਾਰੇ ਪੁੱਛੇ ਜਾਣ ’ਤੇ ਖਾਨ ਨੇ ਕਿਹਾ, "ਤੁਸੀਂ ਲੋਕ ਚੰਗੇ ਹੋ; ਇਸੇ ਲਈ ਉਹ ਤੁਹਾਡੇ ਨਾਲ ਚੰਗੇ ਹਨ। ਮੈਂ ਨਹੀਂ ਚਾਹੁੰਦਾ ਕਿ ਉਹ ਉਨ੍ਹਾਂ ਲੋਕਾਂ ਨਾਲ ਚੰਗੇ ਰਹਿਣ ਜੋ ਬੁਰੇ ਹਨ।" ਖਾਨ ਨੇ ਇਸ ਐਤਵਾਰ ਨੂੰ ਆਪਣੀ ਫਿਲਮ ‘ਸਿਕੰਦਰ’ ਦੀ ਰਿਲੀਜ਼ ਤੋਂ ਪਹਿਲਾਂ ਗੱਲਬਾਤ ਦੌਰਾਨ ਕਿਹਾ ਇਹ (ਸੁਰੱਖਿਆ) ਮੇਰੇ ਸਟਾਈਲ ਨੂੰ ਪ੍ਰਭਾਵਿਤ(ਤੰਗ) ਕਰਦੀ ਹੈ। -ਪੀਟੀਆਈ

Advertisement
Tags :
bollywood newsPunjabi khabarPunjabi NewsPunjabi TribuneSalman Khan