Russia-Ukraine Warਯੂੂਕਰੇਨ ਦੇ ਮਿਜ਼ਾਈਲ ਹਮਲੇ ’ਚ ਰੂਸੀ ਜਲ ਸੈਲਾ ਦੇ ਉਪ ਮੁਖੀ ਦੀ ਮੌਤ
ਮੇਜਰ ਜਨਰਲ ਮਿਖਾਇਲ ਗੁਡਕੋਵ ਨੂੰ ਇਸ ਸਾਲ ਫਰਵਰੀ ’ਚ ਰੂਸੀ ਰਾਸ਼ਟਰਪਤੀ ਨੇ ਦਿੱਤਾ ਸੀ ਸਿਖਰਲਾ ਫੌਜੀ ਸਨਮਾਨ
Advertisement
ਮਾਸਕੋ, 3 ਜੁਲਾਈ
Deputy head of Russian Navy killed by Ukraine ਰੂਸੀ ਜਲ ਸੈਨਾ ਦਾ ਉਪ ਮੁਖੀ ਤੇ ਮਰੀਨ ਬ੍ਰਿਗੇਡ ਦਾ ਸਾਬਕਾ ਕਮਾਂਡਰ ਮੇਜਰ ਜਨਰਲ ਮਿਖਾਇਲ ਗੁਡਕੋਵ ਯੂਕਰੇਨ ਖਿਲਾਫ ਲੜਾਈ ਵਿਚ ਮਾਰਿਆ ਗਿਆ ਹੈ। ਉਹ ਮਾਸਕੋ ਦੇ ਸਭ ਤੋਂ ਸੀਨੀਅਰ ਅਫਸਰਾਂ ਵਿੱਚੋਂ ਇੱਕ ਸੀ। ਇਹ ਜਾਣਕਾਰੀ ਰੂਸੀ ਫੌਜ ਨੇ ਅੱਜ ਨਸ਼ਰ ਕੀਤੀ ਹੈ।
Advertisement
ਰੱਖਿਆ ਮੰਤਰਾਲੇ ਨੇ ਕਿਹਾ ਕਿ ਗੁਡਕੋਵ ਜਿਸ ਨੂੰ ਫਰਵਰੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਕਰੈਮਲਿਨ ਵਿੱਚ ਸਿਖਰਲਾ ਫੌਜੀ ਸਨਮਾਨ ਦਿੱਤਾ ਗਿਆ ਸੀ, ਬੁੱਧਵਾਰ ਨੂੰ ਕੁਰਸਕ ਖੇਤਰ ਦੇ ਇੱਕ ਸਰਹੱਦੀ ਜ਼ਿਲ੍ਹੇ ਵਿੱਚ ਲੜਾਈ ਦੌਰਾਨ ਮਾਰਿਆ ਗਿਆ।
ਗੈਰ-ਅਧਿਕਾਰਤ ਰੂਸੀ ਅਤੇ ਯੂਕਰੇਨੀ ਫੌਜੀ ਟੈਲੀਗ੍ਰਾਮ ਚੈਨਲਾਂ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਗੁਡਕੋਵ, ਹੋਰ ਫੌਜੀਆਂ ਅਤੇ ਅਫਸਰਾਂ ਨਾਲ ਰੂਸ ਦੇ ਕੁਰਸਕ ਖੇਤਰ ਵਿੱਚ ਇੱਕ ਕਮਾਂਡ ਪੋਸਟ ’ਤੇ ਇੱਕ ਯੂਕਰੇਨੀ ਮਿਜ਼ਾਈਲ ਹਮਲੇ ਵਿੱਚ ਮਾਰਿਆ ਗਿਆ ਹੈ। ਇਸ ਖੇਤਰ ਦੀ ਹੱਦ ਯੂਕਰੇਨ ਦੀ ਸਰਹੱਦ ਨਾਲ ਲੱਗਦੀ ਹੈ।
ਰਾਇਟਰਜ਼
Advertisement
×