ਰੂਸ ਵੱਲੋਂ ਕੀਵ ’ਤੇ ਡਰੋਨ ਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ; 12 ਲੋਕਾਂ ਦੀ ਮੌਤ, 48 ਜ਼ਖਮੀ
ਰੂਸ ਨੇ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 12 ਜਣੇ ਮਾਰੇ ਗਏ ਅਤੇ 48 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਯੂਕਰੇਨ ਵਿਚਾਲੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ 'ਤੇ ਚਰਚਾ ਕਰਨ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਬੈਠਕ ਤੋਂ ਬਾਅਦ ਅੱਜ ਹੋਇਆ ਹਮਲਾ ਕੀਵ ’ਤੇ ਰੂਸ ਡਰੋਨ ਅਤੇ ਮਿਜ਼ਾਈਲ ਨਾਲ ਕੀਤਾ ਪਹਿਲਾ ਵੱਡਾ ਹਮਲਾ ਹੈ। ਹਾਲਾਂਕਿ, ਉਸ ਬੈਠਕ ਤੋਂ ਤੁਰੰਤ ਬਾਅਦ ਜੰਗ ਖਤਮ ਕਰਨ ਲਈ ਕੂਟਨੀਤਕ ਯਤਨ ਤੇਜ਼ ਹੋ ਗਏ, ਪਰ ਅਗਲੇ ਕਦਮਾਂ ਬਾਰੇ ਬਹੁਤ ਘੱਟ ਜਾਣਕਾਰੀ ਸਾਹਮਣੇ ਆਈ ਹੈ।
ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਦੇਸ਼ ’ਚ ਵੱਖ ਵੱਖ ਥਾਵਾਂ ’ਤੇ 598 strike drones and decoys and 31 missiles ਨਾਲ ਹਮਲਾ ਕੀਤਾ। ਹਵਾਈ ਸੈਨਾ ਨੇ ਦਾਅਵਾ ਕੀਤਾ ਯੁੂਕੇਰਨੀ ਬਲਾਂ ਨੇ ਰੁੂਸ ਦੇ 563 ਡਰੋਨ ਤੇ 26 ਮਿਜ਼ਾਈਲਾਂ ਨੂੰ ਫੁੰਡਿਆ ਹੈ।
ਕੀਵ ਦੇ ਸ਼ਹਿਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਸ਼ੁਰੂਆਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਦੱਸਿਆ ਹਮਲਿਆਂ 2, 14 ਅਤੇ 17 ਸਾਲ ਦੀ ਉਮਰ ਦੇ ਤਿੰਨ ਬੱਚੇ ਵੀ ਮਾਰੇ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਤਕਾਚੈਂਕੋ ਨੇ ਦੱਸਿਆ ਕਿ ਡਾਰਨੀਤਸਕੀ ਸੂਬੇ ਵਿੱਚ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ 'ਤੇ ਸਿੱਧਾ ਹਮਲਾ ਹੋਇਆ। ਉਨ੍ਹਾਂ ਕਿਹਾ, "ਸਭ ਕੁਝ ਤਬਾਹ ਹੋ ਗਿਆ ਹੈ।" ਮੱਧ ਕੀਵ ਵਿੱਚ ਹਮਲੇ ਕਾਰਨ ਇੱਕ ਮੁੱਖ ਸੜਕ 'ਤੇ ਸ਼ੀਸ਼ਿਆਂ ਦੇ ਟੁਕੜੇ ਖਿੱਲਰ ਗਏ।
ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ Russia's Ministry of Defence ਨੇ ਅੱਜ ਕਿਹਾ ਕਿ ਉਸ ਨੇ ਲੰਘੀ ਰਾਤ ਭਰ 102 ਯੂਕਰੇਨੀ ਡਰੋਨ ਡੇਗੇ ਹਨ, ਜਿਨ੍ਹਾਂ ਵਿਚੋਂ ਬਹੁਤੇ ਦੇਸ਼ ਦੇ southwest ਦੱਖਣ-ਪੱਛਮ ਵਿੱਚ ਡੇਗੇ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਡਰੋਨ ਹਮਲੇ ’ਚ Krasnodar ਇਲਾਕੇ ’ਚ Afipsky oil refinery ਵਿੱਚ ਅੱਗ ਲੱਗ ਗਈ ਜਦਕਿ ਅੱਗ ਲੱਗਣ ਦੀ ਦੂਜੀ ਘਟਨਾ ਦੀ Samara ਸਮਾਰਾ ਖੇਤਰ ਦੀ Novokuibyshevsk refinery ’ਚ ਵਾਪਰੀ।
Tkachenko ਨੇ ਕਿਹਾ ਕਿ ਰੂਸ ਨੇ ਕੀਵ ਦੇ ਕੇਂਦਰੀ ਹਿੱਸੇ ’ਚ decoy drones, cruise missiles and ballistic missiles ਨਾਲ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੀਵ ਦੇ ਸੱਤ ਜ਼ਿਲ੍ਹਿਆਂ ’ਚ ਘੱਟੋ-ਘੱਟ 20 ਥਾਵਾਂ ’ਤੇ ਇਸ ਦਾ ਅਸਰ ਪਿਆ ਹੈ। ਇਸ ਨਾਲ ਸਿਟੀ ਸੈਂਟਰ ’ਚ ਇੱਕ ਸ਼ਾਪਿੰਗ ਮਾਲ ਸਣੇ ਲਗਪਗ 100 ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਹਜ਼ਾਰਾਂ ਹੀ ਖਿੜਕੀਆਂ ਟੁੱਟ ਗਈਆਂ। AP