ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਅਤੇ ਯੂਕਰੇਨ ਜੰਗੀ ਕੈਦੀਆਂ ਦੀ ਅਦਲਾ-ਬਦਲੀ ’ਤੇ ਕੰਮ ਕਰ ਰਹੇ: ਜ਼ੇਲੇਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੀ ਅਦਲਾ-ਬਦਲੀ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ, ਜਿਸ ਨਾਲ 1,200 ਯੂਕਰੇਨੀ ਕੈਦੀਆਂ ਦੀ ਵਾਪਸੀ ਸੰਭਵ ਹੋਵੇਗੀ। ਜ਼ੇਲੇਂਸਕੀ ਦਾ ਇਹ ਬਿਆਨ ਕੌਂਮੀ ਸੁਰੱਖਿਆ ਮੁਖੀ ਦੁਆਰਾ ਗੱਲਬਾਤ...
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ
Advertisement

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੀ ਅਦਲਾ-ਬਦਲੀ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ, ਜਿਸ ਨਾਲ 1,200 ਯੂਕਰੇਨੀ ਕੈਦੀਆਂ ਦੀ ਵਾਪਸੀ ਸੰਭਵ ਹੋਵੇਗੀ। ਜ਼ੇਲੇਂਸਕੀ ਦਾ ਇਹ ਬਿਆਨ ਕੌਂਮੀ ਸੁਰੱਖਿਆ ਮੁਖੀ ਦੁਆਰਾ ਗੱਲਬਾਤ ਵਿੱਚ ਪ੍ਰਗਤੀ ਦੀ ਘੋਸ਼ਣਾ ਦੇ ਇੱਕ ਦਿਨ ਬਾਅਦ ਆਇਆ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ, “ ਸਾਨੂੰ ਜੰਗੀ ਕੈਦੀਆਂ ਦੀ ਅਦਲਾ-ਬਦਲੀ ਦੀ ਪ੍ਰਕਿਰਿਆ ਬਹਾਲ ਹੋਣ ਦਾ ਭਰੋਸਾ ਹੈ। ਇਸ ਨੂੰ ਯਕੀਨੀ ਬਣਾਉਣ ਲਈ ਵਰਤਮਾਨ ਵਿੱਚ ਕਈ ਮੀਟਿੰਗਾਂ, ਗੱਲਬਾਤ ਅਤੇ ਫੋਨ ’ਤੇ ਗੱਲਬਾਤ ਹੋ ਰਹੀ ਹੈ।”

Advertisement

ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਸਕੱਤਰ ਰੁਸਤਮ ਉਮੇਰੋਵ ਨੇ ਕਿਹਾ ਸੀ ਕਿ ਉਨ੍ਹਾਂ ਨੇ ਤੁਰਕੀਏ ਅਤੇ ਸੰਯੁਕਤ ਅਰਬ ਅਮੀਰਾਤ ਦੀ ਵਿਚੋਲਗੀ ਨਾਲ ਜੰਗੀ ਕੈਦੀਆਂ ਦੀ ਅਦਲਾ-ਬਦਲੀ ਦੁਬਾਰਾ ਸ਼ੁਰੂ ਕਰਨ ਲਈ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਤੁਰਕੀਏ ਦੀ ਵਿਚੋਲਗੀ ਨਾਲ 1,200 ਯੂਕਰੇਨੀਆਂ ਨੂੰ ਰਿਹਾਅ ਕਰਨ ਲਈ ਕੈਦੀ ਵਟਾਂਦਰਾ ਸਮਝੌਤਿਆਂ ਨੂੰ ਬਹਾਲ ਕਰਨ ਲਈ ਸਹਿਮਤ ਹੋ ਗਈਆਂ ਹਨ। ਹਾਲਾਂਕਿ ਰੂਸ ਨੇ ਇਸ ਦਾਅਵੇ ’ਤੇਕੋਈ ਟਿੱਪਣੀ ਨਹੀਂ ਕੀਤੀ।

Advertisement
Tags :
Breaking Newsconflict newsdiplomatic talksinternational relationsPeace Effortsprisoner exchangeRussiaUkrainewar updatesZelensky
Show comments