ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

RG Kar Case: ਫੈਸਲਾ ਲੈਣ ਤੋਂ ਪਹਿਲਾਂ ਡਾਕਟਰ ਦੇ ਪਰਿਵਾਰ, ਸੀਬੀਆਈ ਦੋਸ਼ੀ ਦੀ ਸੁਣਵਾਈ ਕਰੇਗੀ ਹਾਈਕੋਰਟ

ਕੋਲਕਾਤਾ, 22 ਜਨਵਰੀ ਪੱਛਮੀ ਬੰਗਾਲ ਸਰਕਾਰ ਦੁਆਰਾ ਆਰਜੀ ਕਰ ਹਸਪਤਾਲ ਬਲਾਤਕਾਰ-ਕਤਲ ਕੇਸ ਵਿੱਚ ਹੇਠਲੀ ਅਦਾਲਤ ਦੁਆਰਾ ਸੁਣਾਈ ਗਈ ਸਜ਼ਾ ਦੀ ਅਯੋਗਤਾ ਦਾ ਦਾਅਵਾ ਕਰਨ ਸਬੰਧੀ ਇੱਕ ਅਪੀਲ ਦਾਇਰ ਕੀਤੀ ਗਈ ਹੈ। ਜਿਸ ਸਬੰਧੀ ਕੋਲਕਾਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ...
PTI file
Advertisement

ਕੋਲਕਾਤਾ, 22 ਜਨਵਰੀ

ਪੱਛਮੀ ਬੰਗਾਲ ਸਰਕਾਰ ਦੁਆਰਾ ਆਰਜੀ ਕਰ ਹਸਪਤਾਲ ਬਲਾਤਕਾਰ-ਕਤਲ ਕੇਸ ਵਿੱਚ ਹੇਠਲੀ ਅਦਾਲਤ ਦੁਆਰਾ ਸੁਣਾਈ ਗਈ ਸਜ਼ਾ ਦੀ ਅਯੋਗਤਾ ਦਾ ਦਾਅਵਾ ਕਰਨ ਸਬੰਧੀ ਇੱਕ ਅਪੀਲ ਦਾਇਰ ਕੀਤੀ ਗਈ ਹੈ। ਜਿਸ ਸਬੰਧੀ ਕੋਲਕਾਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੀਬੀਆਈ, ਪੀੜਤ ਪਰਿਵਾਰ ਅਤੇ ਦੋਸ਼ੀ ਦੀ ਸੁਣਵਾਈ ਕਰੇਗੀ।

Advertisement

ਹਾਈ ਕੋਰਟ ਨੇ ਕਿਹਾ ਕਿ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਸੀਬੀਆਈ ਨੇ ਕੇਸ ਵਿੱਚ ਅਪੀਲ ਦਾਇਰ ਕਰਨ ਦੇ ਰਾਜ ਦੇ ਅਧਿਕਾਰ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਇਸਤਗਾਸਾ ਏਜੰਸੀ ਸੀ ਅਤੇ ਸਜ਼ਾ ਦੀ ਅਯੋਗਤਾ ਦੇ ਆਧਾਰ ’ਤੇ ਅਪੀਲ ਨੂੰ ਤਰਜੀਹ ਦੇਣ ਦਾ ਅਧਿਕਾਰ ਸੀ।

ਸੀਲਦਾਹ ਅਦਾਲਤ ਨੇ ਸੋਮਵਾਰ ਨੂੰ ਰਾਏ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਡਿਊਟੀ ਦੌਰਾਨ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ।

ਜਸਟਿਸ ਦੇਬਾਂਸ਼ੂ ਬਾਸਕ ਦੀ ਪ੍ਰਧਾਨਗੀ ਵਾਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਉਹ ਰਾਜ ਸਰਕਾਰ ਦੀ ਅਪੀਲ ’ਤੇ ਫੈਸਲਾ ਲੈਣ ਤੋਂ ਪਹਿਲਾਂ ਸੀਬੀਆਈ, ਪੀੜਤ ਪਰਿਵਾਰ ਅਤੇ ਦੋਸ਼ੀ ਨੂੰ ਆਪਣੇ ਵਕੀਲਾਂ ਰਾਹੀਂ ਸੁਨਣਗੇ। ਪੀਟੀਆਈ

Advertisement
Tags :
RG Kar Case
Show comments