ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Reciprocal tariffs: ਟਰੰਪ ਨੇ 2 ਅਪਰੈਲ ਤੋਂ ਭਾਰਤ ਅਤੇ ਚੀਨ ਦੇ ਖ਼ਿਲਾਫ਼ ਪਰਸਪਰ ਟੈਕਸ ਦਾ ਐਲਾਨ ਕੀਤਾ

Trump announces reciprocal tariffs against India, China from April 2
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਸਤਖ਼ਤ ਕਰਨ ਮਗਰੋਂ ਪਰਸਪਰ ਟੈਕਸ ਵਾਲਾ ਕਾਰਜਕਾਰੀ ਹੁਕਮ ਦਿਖਾਉਂਦੇ ਹੋਏ। ਫੋਟੋ: ਰਾਇਟਰਜ਼
Advertisement

ਨਿਊਯਾਰਕ/ਵਾਸ਼ਿੰਗਟਨ, 5 ਮਾਰਚ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਾਏ ਗਏ ਉੱਚੇ ਟੈਕਸ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਹੀ ਬੇਇਨਸਾਫ਼ੀ ਕਰਾਰ ਦਿੱਤਾ ਅਤੇ ਅਗਲੇ ਮਹੀਨੇ ਤੋਂ ਪਰਸਪਰ ਟੈਕਸ (Reciprocal tariffs) ਲਾਗੂ ਕਰਨ ਦਾ ਐਲਾਨ ਕੀਤਾ। ਅਮਰੀਕੀ ਕਾਂਗਰਸ ਦੇ ਇੱਕ ਸੰਯੁਕਤ ਸੈਸ਼ਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਰਸਪਰ ਟੈਕਸ (Reciprocal tariffs) 2 ਅਪਰੈਲ ਤੋਂ ਸ਼ੁਰੂ ਹੋਣਗੇ। ਉਨ੍ਹਾਂ ਕਿਹਾ, "ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਦੀ ਵਰਤੋਂ ਕੀਤੀ ਹੈ ਅਤੇ ਹੁਣ ਸਾਡੀ ਵਾਰੀ ਹੈ। ਯੂਰਪੀਅਨ ਯੂਨੀਅਨ, ਚੀਨ, ਬ੍ਰਾਜ਼ੀਲ, ਭਾਰਤ, ਮੈਕਸੀਕੋ ਅਤੇ ਕੈਨੇਡਾ ਸਾਡੇ ਮੁਕਾਬਲੇ ਉਚ ਦਰਾਂ ’ਤੇ ਟੈਕਸ ਵਸੂਲੀ ਕਰਦੇ ਹਨ, ਕੀ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਸੁਣਿਆ ਹੈ? ਇਹ ਬਹੁਤ ਹੀ ਨਾਜਾਇਜ਼ ਹੈ।’’

Advertisement

ਟਰੰਪ ਦਾ ਮੰਗਲਵਾਰ ਨੂੰ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਵ੍ਹਾਈਟ ਹਾਊਸ ’ਚ ਉਨ੍ਹਾਂ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੰਬੋਧਨ ਸੀ। ਇਸ ਦੌਰਾਨ ਉਨ੍ਹਾਂ ਕਿਹਾ, "ਭਾਰਤ ਸਾਡੇ ਤੋਂ 100 ਫੀਸਦੀ ਤੋਂ ਵੱਧ ਆਟੋ ਟੈਕਸ ਵਸੂਲਦਾ ਹੈ।’’

ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਪਰਸਪਰ ਟੈਕਸ (Reciprocal tariffs) ਤੋਂ ਬਖਸ਼ਿਆ ਨਹੀਂ ਜਾਵੇਗਾ ਅਤੇ ਜ਼ੋਰ ਦਿੱਤਾ ਕਿ ਟੈਕਸ ਢਾਂਚੇ ’ਤੇ "ਕੋਈ ਵੀ ਮੇਰੇ ਨਾਲ ਬਹਿਸ ਨਹੀਂ ਕਰ ਸਕਦਾ"। ਉਨ੍ਹਾਂ ਕਿਹਾ, "ਸਾਡੇ ਉਤਪਾਦਾਂ ’ਤੇ ਚੀਨ ਦਾ ਔਸਤ ਟੈਕਸ ਦੁੱਗਣਾ ਹੈ ਅਤੇ ਦੱਖਣੀ ਕੋਰੀਆ ਦਾ ਔਸਤ ਟੈਕਸ ਚਾਰ ਗੁਣਾ ਵੱਧ ਹੈ।’’

ਫਰਵਰੀ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਜਲਦ ਹੀ ਭਾਰਤ ਅਤੇ ਚੀਨ ਵਰਗੇ ਦੇਸ਼ਾਂ ’ਤੇ ਪਰਸਪਰ ਟੈਕਸ (Reciprocal tariffs) ਲਗਾਏਗਾ। ਟਰੰਪ ਨੇ ਅੱਗੇ ਕਿਹਾ ਕਿ 2 ਅਪਰੈਲ ਤੋਂ ਪਰਸਪਰ ਟੈਕਸ ਸ਼ੁਰੂ ਹੋ ਜਾਣਗੇ ਅਤੇ ਜੋ ਵੀ "ਉਹ ਸਾਡੇ, ਦੂਜੇ ਦੇਸ਼ਾਂ ’ਤੇ ਟੈਕਸ ਲਗਾਉਂਦੇ ਹਨ, ਅਸੀਂ ਉਨ੍ਹਾਂ 'ਤੇ ਟੈਕਸ ਲਗਾਵਾਂਗੇ।’’ -ਪੀਟੀਆਈ

Advertisement
Tags :
Donald Trumpreciprocal tariffs