ਰਾਜ ਸਭਾ ਉਪ ਚੋਣਾਂ: ਕੇਂਦਰੀ ਮੰਤਰੀ ਰਵਨੀਤ ਬਿੱਟੂ ਰਾਜਸਥਾਨ ਤੋਂ ਹੋਣਗੇ ਭਾਜਪਾ ਦੇ ਉਮੀਦਵਾਰ
ਨਵੀਂ ਦਿੱਲੀ, 20 ਅਗਸਤ ਭਾਜਪਾ ਨੇ 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਉਪ ਚੋਣਾਂ ਲਈ ਨੌਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਅਤੇ ਜਾਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਮੈਦਾਨ ਵਿੱਚ ਉਤਾਰਿਆ...
Advertisement
ਨਵੀਂ ਦਿੱਲੀ, 20 ਅਗਸਤ
ਭਾਜਪਾ ਨੇ 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਉਪ ਚੋਣਾਂ ਲਈ ਨੌਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਅਤੇ ਜਾਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਨੇ ਉੜੀਸਾ ਤੋਂ ਬੀਜੇਡੀ ਦੀ ਸਾਬਕਾ ਨੇਤਾ ਮਮਤਾ ਮੋਹੰਤਾ ਅਤੇ ਹਰਿਆਣਾ ਤੋਂ ਸਾਬਕਾ ਕਾਂਗਰਸੀ ਆਗੂ ਕਿਰਨ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਇਹ ਦੋਵੇਂ ਆਗੂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਬਾਕੀ ਦੀ ਸੂਚੀ ਮੁਤਾਬਕ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ, ਧੈਰਿਆਸ਼ੀਲ ਪਾਟਿਲ ਨੂੰ ਮਹਾਰਾਸ਼ਟਰ ਤੋਂ ਅਤੇ ਰਾਜੀਬ ਭੱਟਾਚਾਰਜੀ ਨੂੰ ਤ੍ਰਿਪੁਰਾ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
Advertisement
Advertisement
