Rain Havoc in Usਅਮਰੀਕਾ ਦੇ ਟੈਕਸਾਸ ਵਿੱਚ ਭਾਰੀ ਮੀਂਹ; 51 ਮੌਤਾਂ
ਲੜਕੀਆਂ ਦਾ ਕੈਂਪ ਨੁਕਸਾਨਿਆ; 27 ਲੜਕੀਆਂ ਲਾਪਤਾ
Advertisement
ਵਾਸ਼ਿੰਗਟਨ, 6 ਜੁਲਾਈ
ਟੈਕਸਾਸ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਆਉਣ ਕਾਰਨ 51 ਜਣਿਆਂ ਦੀ ਮੌਤ ਹੋ ਗਈ ਹੈ। ਇੱਥੇ ਇਕ ਨਹਿਰ ਕਿਨਾਰੇ ਸਮਰ ਕੈਂਪ ਲੱਗਿਆ ਸੀ ਤੇ ਹੜ੍ਹ ਆਉਣ ਕਾਰਨ ਇਸ ਕੈਂਪ ਦੀ ਥਾਂ ’ਤੇ ਪਾਣੀ ਭਰ ਗਿਆ ਜਿਸ ਕਾਰਨ 27 ਲੜਕੀਆਂ ਲਾਪਤਾ ਹੋ ਗਈਆਂ ਹਨ। ਇਸ ਕੈਂਪ ਵਿਚ ਲੜਕੀਆਂ ਦੀ ਕੁੱਲ ਗਿਣਤੀ ਸਾਢੇ ਸੱਤ ਸੌ ਦੇ ਕਰੀਬ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਇੰਨਾ ਤੇਜ਼ ਮੀਂਹ ਪਿਆ ਕਿ ਮਹਿਜ਼ 45 ਮਿੰਟ ਵਿਚ ਹੀ ਨਦੀ ਦਾ ਪੱਧਰ 26 ਫੁੱਟ ਤਕ ਵੱਧ ਗਿਆ ਜਿਸ ਕਾਰਨ ਘਰ ਤੇ ਇੱਥੇ ਮੌਜੂਦ ਵਾਹਨ ਪਾਣੀ ਵਿਚ ਰੁੜ੍ਹ ਗਏ। ਟੈਕਸਾਸ ਦੇ ਗਵਰਨਰ ਕੈਨ ਪੈਟ੍ਰਿਕ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਤੇ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀਆਂ ਹਨ।
Advertisement
Advertisement