Rahul Gandhi: ਰਾਹੁਲ ਗਾਂਧੀ ਵੱਲੋਂ ਮੁੰਬਈ ਵਿੱਚ ਧਾਰਾਵੀ ਚਮੜਾ ਹੱਬ ਦੇ ਵਰਕਰਾਂ ਨਾਲ ਮੁਲਾਕਾਤ
ਮੁੰਬਈ, 6 ਮਾਰਚ Rahul Gandhi: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁੰਬਈ ਵਿੱਚ ਧਾਰਾਵੀ ਚਮੜਾ ਹੱਬ ਦਾ ਦੌਰਾ ਕੀਤਾ ਅਤੇ ਚਮੜਾ ਉਦਯੋਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਕਾਂਗਰਸ ਨੇਤਾ ਨੇ ਕਿਹਾ ਕਿ ਇਸ ਦੌਰੇ...
Advertisement
ਮੁੰਬਈ, 6 ਮਾਰਚ
Rahul Gandhi: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁੰਬਈ ਵਿੱਚ ਧਾਰਾਵੀ ਚਮੜਾ ਹੱਬ ਦਾ ਦੌਰਾ ਕੀਤਾ ਅਤੇ ਚਮੜਾ ਉਦਯੋਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਕਾਂਗਰਸ ਨੇਤਾ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਚਮੜਾ ਹੱਬ ਦੇ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਸਮਝਣਾ ਸੀ। ਧਾਰਾਵੀ ਦੁਨੀਆ ਦੇ ਸਭ ਤੋਂ ਵੱਡੇ ਚਮੜੇ ਦੇ ਕੇਂਦਰਾਂ ਵਿੱਚੋਂ ਇੱਕ ਹੈ ਜਿਥੇ 20,000 ਤੋਂ ਵੱਧ ਚਮੜਾ ਨਿਰਮਾਣ ਯੂਨਿਟਾਂ ਹਨ।
Advertisement
ਇਹ ਇੱਕ ਲੱਖ ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਦੇ ਰਹੀ ਹੈ। ਇਸ ਦੌਰਾਨ ਉਨ੍ਹਾਂ ਉੱਦਮੀਆਂ ਨਾਲ ਵੀ ਗੱਲਬਾਤ ਕੀਤੀ। ਗ਼ੌਰਤਲਬ ਹੈ ਕਿ ਰਾਹੁਲ ਗਾਂਧੀ ਇੱਕ ਦਿਨ ਲਈ ਸ਼ਹਿਰ ਵਿਚ ਠਹਿਰ ਕੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਲਈ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਮੁੰਬਈ ਵਿੱਚ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਕੋਈ ਮੀਟਿੰਗ ਹਾਲੇ ਤੈਅ ਨਹੀਂ ਹੈ। -ਪੀਟੀਆਈ
Advertisement
×