ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Rafale Marine jets ਭਾਰਤ ਵੱਲੋਂ ਫਰਾਂਸ ਨਾਲ ਲੜਾਕੂ ਜਹਾਜ਼ਾਂ ਬਾਰੇ ਹੁਣ ਤੱਕ ਦਾ ਸਭ ਤੋਂ ਵੱਡਾ ਖਰੀਦ ਸੌਦਾ

63000 ਕਰੋੜ ਰੁਪਏ ਮੁੱਲ ਦੇ 26 ਰਾਫੇਲ ਮਰੀਨ ਜੈੱਟ ਦੀ ਖਰੀਦ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਤੇ ਡੀਆਰਡੀਓ ਵੱਲੋਂ ਹਰੀ ਝੰਡੀ
ਰਾਫੇਲ ਜੈੱਟ ਦੀ ਫਾਈਲ ਫੋਟੋ।
Advertisement

ਨਵੀਂ ਦਿੱਲੀ, 9 ਅਪਰੈਲ

Rafale Marine jets ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਬਾਰੇ 63000 ਕਰੋੜ ਰੁਪਏ ਦੀ ਲਾਗਤ ਵਾਲੇ ਦੇਸ਼ ਦੇ ਸਭ ਤੋਂ ਵੱਡੇ ਖਰੀਦ ਸੌਦੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤ ਤੇ ਫਰਾਂਸ ਦੀਆਂ ਸਰਕਾਰਾਂ ਦਰਮਿਆਨ ਹੋਏ ਸਮਝੌਤੇ ਤਹਿਤ ਭਾਰਤੀ ਜਲਸੈਨਾ ਲਈ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਖਰੀਦੇ ਜਾਣਗੇ। ਕਰਾਰ ਵਿਚ 22 ਸਿੰਗਲ ਸਿਟਰ ਤੇ ਚਾਰ ਟਵਿਨ ਸਿਟਰ ਰਾਫ਼ਾਲ ਮਰੀਨ ਜੈੱਟ ਸ਼ਾਮਲ ਹਨ।

Advertisement

ਇਸ ਤੋਂ ਇਲਾਵਾ ਇਸ ਵਿੱਚ ਫਲੀਟ ਰੱਖ-ਰਖਾਅ, ਲੌਜਿਸਟਿਕਸ, ਕਰਮਚਾਰੀਆਂ ਦੀ ਸਿਖਲਾਈ ਅਤੇ ਸਵਦੇਸ਼ੀ ਨਿਰਮਾਣ ਹਿੱਸਿਆਂ ਦਾ ਇੱਕ ਵਿਆਪਕ ਪੈਕੇਜ ਵੀ ਸ਼ਾਮਲ ਹੋਵੇਗਾ, ਜੋ ਕਿ ਆਫਸੈੱਟ ਜ਼ਿੰਮੇਵਾਰੀਆਂ ਤਹਿਤ ਲਾਗੂ ਕੀਤਾ ਜਾਵੇਗਾ।

ਰਾਫੇਲ ਸਮੁੰਦਰੀ ਜਹਾਜ਼ਾਂ ਦੀ ਸਪੁਰਦਗੀ, ਖਰੀਦ ਸੌਦੇ ’ਤੇ ਦਸਤਖਤ ਹੋਣ ਤੋਂ ਕਰੀਬ ਪੰਜ ਸਾਲ ਬਾਅਦ, ਸ਼ੁਰੂ ਹੋਣ ਦੀ ਉਮੀਦ ਹੈ। ਇਹ ਜਹਾਜ਼ ਭਾਰਤ ਦੇ ਪਹਿਲੇ ਸਵਦੇਸ਼ੀ ਜਹਾਜ਼ ਵਾਹਕ INS ਵਿਕਰਾਂਤ ’ਤੇ ਤਾਇਨਾਤ ਕੀਤੇ ਜਾਣਗੇ, ਜੋ ਕਿ ਜਲਸੈਨਾ ਦੇ ਮੌਜੂਦਾ MiG-29K ਬੇੜੇ ਦੇ ਪੂਰਕ ਹੋਣਗੇ।

ਭਾਰਤੀ ਹਵਾਈ ਸੈਨਾ (IAF) ਪਹਿਲਾਂ ਹੀ ਅੰਬਾਲਾ ਅਤੇ ਹਾਸ਼ੀਮਾਰਾ ਏਅਰਬੇਸ ’ਤੇ 36 ਰਾਫੇਲ ਜੈੱਟ ਚਲਾ ਰਹੀ ਹੈ। ਇਹ ਨਵਾਂ ਸੌਦਾ ਹਵਾਈ ਸੈਨਾ ਦੀਆਂ ਸਮਰੱਥਾਵਾਂ ਨੂੰ ਵੀ ਵਧਾਏਗਾ, ਖਾਸ ਕਰਕੇ ਇਸ ਦੇ ‘ਬਡੀ-ਬਡੀ’ ਏਰੀਅਲ ਰੀਫਿਊਲਿੰਗ ਸਿਸਟਮ ਰਾਹੀਂ, ਜਿਸ ਨਾਲ ਕਰੀਬ 10 ਰਾਫੇਲ ਜੈੱਟ ਦੂਜੇ ਜਹਾਜ਼ਾਂ ਨੂੰ ਹਵਾ ਵਿੱਚ ਈਂਧਨ ਭਰਨ ਦੀ ਆਗਿਆ ਦੇਣਗੇ।

ਰੱਖਿਆ ਸੂਤਰਾਂ ਮੁਤਾਬਕ ਇਸ ਸੌਦੇ ਵਿੱਚ ਭਾਰਤੀ ਹਵਾਈ ਸੈਨਾ ਦੇ ਮੌਜੂਦਾ ਰਾਫੇਲ ਬੇੜੇ ਲਈ ਜ਼ਮੀਨੀ ਉਪਕਰਣ ਅਤੇ ਸਾਫਟਵੇਅਰ ਅਪਗ੍ਰੇਡ ਵੀ ਸ਼ਾਮਲ ਹੋਣਗੇ। ਨਾਲ ਹੀ, ਜਲ ਸੈਨਾ ਨੂੰ ਇਨ੍ਹਾਂ 4.5-ਪੀੜ੍ਹੀ ਦੇ ਰਾਫੇਲ ਜੈੱਟਾਂ ਨੂੰ ਚਲਾਉਣ ਲਈ ਆਪਣੇ ਏਅਰਕ੍ਰਾਫਟ ਕੈਰੀਅਰਾਂ ’ਤੇ ਵਿਸ਼ੇਸ਼ ਉਪਕਰਣ ਲਗਾਉਣ ਦੀ ਜ਼ਰੂਰਤ ਹੋਏਗੀ।

ਉਧਰ ਮਿਗ-29ਕੇ ਅਜੇ ਵੀ ਆਈਐਨਐਸ ਵਿਕਰਮਾਦਿੱਤਿਆ ਤੋਂ ਕੰਮ ਕਰਦੇ ਰਹਿਣਗੇ। ਰਾਫੇਲ ਮਰੀਨ ਦੀ ਤਾਇਨਾਤੀ ਨਾਲ ਜਲਸੈਨਾ ਦੀ ਹਵਾਈ ਤਾਕਤ ਨੂੰ ਵੱਡਾ ਹੁਲਾਰਾ ਮਿਲੇਗਾ। ਭਵਿੱਖੀ ਲੋੜਾਂ ਦੇ ਮੱਦੇਨਜ਼ਰ ਜਲ ਸੈਨਾ ਡੀਆਰਡੀਓ ਵੱਲੋਂ ਵਿਕਸਤ ਕੀਤੇ ਜਾ ਰਹੇ ਸਵਦੇਸ਼ੀ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। -ਏਐੱਨਆਈ

Advertisement
Tags :
India france DealRafale Marine Jet