ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਦੀ ਡਿਸਟਿਲਰੀ ’ਚੋਂ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ ’ਚ ਸ਼ਾਮਲ ਰੈਕੇਟ ਦਾ ਪਰਦਾਫਾਸ਼

ਬਠਿੰਡਾ ਦੇ ਕੋਟ ਸ਼ਮੀਰ ’ਚ ਢਾਬੇ ਨੇੜਿਓਂ ਦੋ ਟੈਂਕਰਾਂ ਤੋਂ ਲਗਪਗ 80,000 ਲਿਟਰ ENA ਜ਼ਬਤ; ਅਲਕੋਹਲ ਅੱਗੇ ਗੈਰਕਾਨੂੰਨੀ ਸ਼ਰਾਬ ਜਾਂ ਸੈਨੇਟਾਈਜ਼ਰ ਬਣਾਉਣ ਲਈ ਵੇਚੀ ਜਾਣੀ ਸੀ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪ੍ਰਦੀਪ ਤਿਵਾੜੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਮਈ

Advertisement

ਪੰਜਾਬ ਆਬਕਾਰੀ ਵਿਭਾਗ ਨੇ ਇੱਕ ਡਿਸਟਿਲਰੀ ਤੋਂ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਅਲਕੋਹਲ ਅੱਗੇ ਗੈਰ-ਕਾਨੂੰਨੀ ਸ਼ਰਾਬ ਜਾਂ ਸੈਨੇਟਾਈਜ਼ਰ ਬਣਾਉਣ ਲਈ ਵੇਚੀ ਜਾਣੀ ਸੀ। ਬਠਿੰਡਾ ਦੇ ਕੋਟ ਸ਼ਮੀਰ ਵਿੱਚ ਇੱਕ ਢਾਬੇ ਨੇੜਿਓਂ ਦੋ ਟੈਂਕਰਾਂ ਤੋਂ ਲਗਪਗ 80,000 ਲੀਟਰ ਐਕਸਟਰਾ ਨਿਊਟਰਲ ਅਲਕੋਹਲ (ENA) ਜ਼ਬਤ ਕੀਤਾ ਗਿਆ ਹੈ। ਇਸ ਸਬੰਧ ਵਿਚ ਬਠਿੰਡਾ ਦੇ ਚਾਰ ਲੋਕਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਦੋਵਾਂ ਟੈਂਕਰਾਂ ’ਤੇ ਗੁਜਰਾਤ ਰਜਿਸਟ੍ਰੇਸ਼ਨ ਵਾਲੀਆਂ ਨੰਬਰ ਪਲੇਟਾਂ ਸਨ। ਇਨ੍ਹਾਂ ਟੈਂਕਰਾਂ ਵਿੱਚ ENA ਗੁਰਦਾਸਪੁਰ ਦੀ VRV ਹੌਸਪਿਟੈਲਿਟੀ ਡਿਸਟਿਲਰੀ ਤੋਂ ਲੋਡ ਕੀਤਾ ਗਿਆ ਸੀ।

ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਦਾ ਨਾਜਾਇਜ਼ ਸ਼ਰਾਬ ਦੀ ਤਸਕਰੀ ਪ੍ਰਤੀ ਜ਼ੀਰੋ ਟਾਲਰੈਂਸ ਵਾਲਾ ਰੁਖ਼ ਹੈ। ਉਨ੍ਹਾਂ ਕਿਹਾ, ‘‘ਕੁਝ ਲੋਕ ਈਐੱਨਏ ਦੀ ਤਸਕਰੀ ਕਰ ਰਹੇ ਹਨ ਅਤੇ ਇਸ ਨੂੰ ਦੂਜੇ ਰਾਜਾਂ ਵਿੱਚ ਭੇਜ ਰਹੇ ਹਨ, ਜਿੱਥੇ ਇਸ ਨੂੰ ਨਾਜਾਇਜ਼ ਸ਼ਰਾਬ ਨਿਰਮਾਤਾਵਾਂ, ਪਰਫਿਊਮ ਅਤੇ ਸੈਨੇਟਾਈਜ਼ਰ ਨਿਰਮਾਤਾਵਾਂ ਦੇ ਰੂਪ ਵਿੱਚ ਖਰੀਦਦਾਰ ਮਿਲਦੇ ਹਨ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਵਿਭਾਗ ਵੱਲੋਂ ਯੋਜਨਾਬੱਧ ਕਾਰਵਾਈ ਕੀਤੀ ਗਈ ਸੀ। ਸਾਡਾ ਵਿਭਾਗ ਜੀਪੀਐਸ ਟਰੈਕਿੰਗ ਰਾਹੀਂ ਟੈਂਕਰਾਂ ਨੂੰ ਫੜਨ ਦੇ ਯੋਗ ਬਣਿਆ।’’ ਚੀਮਾ ਨੇ ਕਿਹਾ ਕਿ ਪੰਜਾਬ ਦੀ ਇੱਕ ਪ੍ਰਮੁੱਖ ਕੈਮੀਕਲ ਫੈਕਟਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਈਐਨਏ ਨੂੰ ਇਸ ਕੈਮੀਕਲ ਫੈਕਟਰੀ ਵਿੱਚ ਤਬਦੀਲ ਕੀਤਾ ਜਾਣਾ ਸੀ।

ਚੀਮਾ ਨੇ ਕਿਹਾ ਕਿ ਵੀਰਵਾਰ ਦੇਰ ਰਾਤ ਕੀਤੀ ਕਾਰਵਾਈ ਵਿੱਚ ਜ਼ਬਤ ਕੀਤੀ ਗਈ ENA ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਇਸ ਦੀ ਵਰਤੋਂ 50 ਡਿਗਰੀ ਦੇਸੀ ਸ਼ਰਾਬ ਦੀਆਂ 3.75 ਲੱਖ ਬੋਤਲਾਂ ਜਾਂ 75 ਡਿਗਰੀ IMFL ਦੀਆਂ 2.50 ਲੱਖ ਬੋਤਲਾਂ ਜਾਂ ਸੈਨੇਟਾਈਜ਼ਰ ਦੀਆਂ 1.10 ਲੱਖ ਬੋਤਲਾਂ ਬਣਾਉਣ ਲਈ ਕੀਤੀ ਜਾ ਸਕਦੀ ਹੈ।

Advertisement