ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਗਬੰਦੀ ਲਈ ਸਹਿਮਤ ਨਾ ਹੋਣ ’ਤੇ ਪੂਤਿਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ...
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਕਿਹਾ ਕਿ ਅੱਜ ਯੂਰੋਪੀ ਆਗੂਆਂ ਨਾਲ ਹੋਈ ਇੱਕ ਵਰਚੁਅਲ ਮੀਟਿੰਗ ਵਿੱਚ ਟਰੰਪ ਬਹੁਤ ਸਪੱਸ਼ਟ ਸਨ ਕਿ ਅਮਰੀਕਾ ਅਲਾਸਕਾ ਵਿੱਚ ਹੋਣ ਵਾਲੇ ਅਮਰੀਕਾ-ਰੂਸ ਸਿਖਰ ਸੰਮੇਲਨ ਵਿੱਚ ਜੰਗਬੰਦੀ ਕਰਵਾਉਣਾ ਚਾਹੁੰਦਾ ਹੈ। ਮੀਟਿੰਗ ਵਿੱਚ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਸਮੂਹ ਨੂੰ ਦੱਸਿਆ ਹੈ ਕਿ ਟਰੰਪ ਨਾਲ ਯੋਜਨਾਬੱਧ ਮੀਟਿੰਗ ਤੋਂ ਪਹਿਲਾਂ ਪੂਤਿਨ ਧੋਖਾ ਦੇ ਰਹੇ ਹਨ।

Advertisement

ਜ਼ੇਲੈਂਸਕੀ ਨੇ ਕਿਹਾ ਕਿ ਪੂਤਿਨ ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਯੂਕਰੇਨੀ ਫਰੰਟ ਦੇ ਸਾਰੇ ਖੇਤਰਾਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਰੂਸ ਪੂਰੇ ਯੂਕਰੇਨ ’ਤੇ ਕਬਜ਼ਾ ਕਰਨ ਦੇ ਸਮਰੱਥ ਹੈ। ਜ਼ੇਲੈਂਸਕੀ ਨੇ ਕਿਹਾ, ‘‘ਪੂਤਿਨ ਪਾਬੰਦੀਆਂ ਬਾਰੇ ਵੀ ਝੂਠ ਬੋਲ ਰਹੇ ਹਨ ਕਿ ਇਹ ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੀਆਂ ਹਨ ਤੇ ਇਹ ਬੇਅਸਰ ਹਨ। ਅਸਲ ਵਿੱਚ, ਪਾਬੰਦੀਆਂ ਬਹੁਤ ਮਦਦਗਾਰ ਹਨ ਅਤੇ ਇਨ੍ਹਾਂ ਕਾਰਨ ਰੂਸ ਦੇ ਜੰਗੀ ਅਰਥਚਾਰੇ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ।’’

Advertisement