Putin, Trump discuss Iran and Ukraineਵਲਾਦੀਮੀਰ ਪੂਤਿਨ ਤੇ ਡੋਨਲਡ ਟਰੰਪ ਵੱਲੋਂ ਫੋਨ ’ਤੇ ਗੱਲਬਾਤ
ਮਾਸਕੋ, 3 ਜੁਲਾਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਫੋਨ ’ਤੇ ਇਰਾਨ, ਯੂਕਰੇਨ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ। ਇਹ ਜਾਣਕਾਰੀ ਕਰੈਮਲਿਨ ਨੇ ਨਸ਼ਰ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਕਈ ਮੁੱਦਿਆਂ ’ਤੇ ਗੱਲਬਾਤ ਹੋਈ। ਉਨ੍ਹਾਂ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਕਿ ਇਰਾਨ ਦੇ ਆਲੇ-ਦੁਆਲੇ ਦੀ ਸਥਿਤੀ ’ਤੇ ਚਰਚਾ ਕਰਦੇ ਹੋਏ ਪੂਤਿਨ ਨੇ ਰਾਜਨੀਤਕ ਅਤੇ ਕੂਟਨੀਤਕ ਤਰੀਕਿਆਂ ਨਾਲ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਅਮਰੀਕਾ ਨੇ 22 ਜੂਨ ਨੂੰ ਇਰਾਨ ਦੇ ਤਿੰਨ ਕੇਂਦਰਾਂ ’ਤੇ ਹਮਲਾ ਕੀਤਾ ਸੀ।
ਯੂਕਰੇਨ ਵਿੱਚ ਸੰਘਰਸ਼ ’ਤੇ ਊਸ਼ਾਕੋਵ ਨੇ ਕਿਹਾ ਕਿ ਟਰੰਪ ਨੇ ਲੜਾਈ ਨੂੰ ਤੁਰੰਤ ਰੋਕਣ ਲਈ ਕਿਹਾ। ਦੂਜੇ ਪਾਸੇ ਪੂਤਿਨ ਨੇ ਕਿਹਾ ਕਿ ਉਹ ਕੀਵ ਨਾਲ ਗੱਲਬਾਤ ਨੂੰ ਅੱਗੇ ਵਧਾਉਣ ਲਈ ਤਿਆਰ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸੰਭਾਵੀ ਸ਼ਾਂਤੀ ਸੌਦੇ ਲਈ ਯੂਕਰੇਨ ਨੂੰ ਆਪਣੀ ਨਾਟੋ ਬੋਲੀ ਨੂੰ ਛੱਡਣਾ ਚਾਹੀਦਾ ਹੈ ਅਤੇ ਰੂਸ ਦੇ ਖੇਤਰੀ ਲਾਭਾਂ ਨੂੰ ਮਾਨਤਾ ਦੇਣਾ ਚਾਹੀਦਾ ਹੈ।