Advertisement
ਮਾਸਕੋ, 30 ਮਾਰਚ
Car Blast: ਇੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਾਫਲੇ ਦੀ ਕਾਰ ਵਿਚ ਧਮਾਕਾ ਹੋ ਗਿਆ। ਇਹ ਧਮਾਕਾ ਖੁਫੀਆ ਏਜੰਸੀ ਐਫਐਸਬੀ ਦੇ ਮੁੱਖ ਦਫ਼ਤਰ ਕੋਲ ਲਿਮੋਜ਼ਿਨ ਕਾਰ ਵਿਚ ਹੋਇਆ। ਇਹ ਪਤਾ ਲੱਗਿਆ ਹੈ ਕਿ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ ਜੋ ਅੰਦਰ ਤਕ ਫੈਲ ਗਈ। ਇਹ ਵੀ ਸਪਸ਼ਟ ਨਹੀਂ ਹੋਇਆ ਕਿ ਇਸ ਮਹਿਜ਼ ਹਾਦਸਾ ਸੀ ਜਾਂ ਸਾਜ਼ਿਸ਼। ਇਸ ਤੋਂ ਬਾਅਦ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਪੂਤਿਨ ਦੀ ਜਲਦੀ ਹੀ ਮੌਤ ਹੋ ਜਾਵੇਗੀ।
Advertisement
Advertisement
×