Putin can't be trusted: ਜੰਗਬੰਦੀ ਵਿਵਾਦ: ਪੂਤਿਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ: ਯੂਕਰੇਨ ਵਿਦੇਸ਼ ਮੰਤਰੀ
ਕੀਵ, 19 ਅਪਰੈਲ
ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਈਸਟਰ ਜੰਗਬੰਦੀ ਦੇ ਐਲਾਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੀਵ 30 ਦਿਨਾਂ ਦੀ ਜੰਗਬੰਦੀ ਦੀ ਪਾਲਣਾ ਕਰਨ ਦੇ ਆਪਣੇ ਮੂਲ ਸਮਝੌਤੇ ’ਤੇ ਅੱਜ ਵੀ ਕਾਇਮ ਹੈ। ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਯੂਕਰੇਨ ਦੀ ਸਥਿਤੀ ਸਪਸ਼ਟ ਅਤੇ ਇਕਸਾਰ ਰਹਿੰਦੀ ਹੈ, ਪਿਛਲੀ ਵਾਰ 11 ਮਾਰਚ ਨੂੰ ਜੇਦਾਹ ਵਿੱਚ ਅਸੀਂ ਬਿਨਾਂ ਸ਼ਰਤ ਅਮਰੀਕਾ ਦੇ
30 ਦਿਨਾਂ ਲਈ ਪੂਰੀ ਜੰਗਬੰਦੀ ਦੇ ਪ੍ਰਸਤਾਵ ਨੂੰ ਬਿਨਾਂ ਸ਼ਰਤ ਸਵੀਕਾਰ ਕੀਤਾ ਸੀ ਪਰ ਹੁਣ ਪੂਤਿਨ ਨੇ 30 ਦਿਨਾਂ ਦੀ ਬਜਾਏ 30 ਘੰਟੇ ਜੰਗਬੰਦੀ ਲਈ ਆਪਣੀ ਤਿਆਰੀ ਬਾਰੇ ਬਿਆਨ ਦਿੱਤੇ ਹਨ। ਰੂਸ ਕਿਸੇ ਵੀ ਸਮੇਂ ਪੂਰੀ ਅਤੇ ਬਿਨਾਂ ਸ਼ਰਤ 30 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ਲਈ ਸਹਿਮਤ ਹੋ ਸਕਦਾ ਹੈ ਜੋ ਮਾਰਚ ਤੋਂ ਮੇਜ਼ ’ਤੇ ਹੈ.... ਅਸੀਂ ਜਾਣਦੇ ਹਾਂ ਕਿ ਉਸ ਦੇ ਸ਼ਬਦਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਸ਼ਬਦਾਂ ਦੀ ਨਹੀਂ ਕਾਰਵਾਈਆਂ ਨੂੰ ਦੇਖਾਂਗੇ।’ ਰਾਇਟਰਜ਼