Pushpa-2 ਦੀ ਸ਼ੂਟਿੰਗ ਹੋਈ ਪੂਰੀ, ਜਲਦ ਹੋ ਰਹੀ ਰੀਲੀਜ਼
ਨਵੀਂ ਦਿੱਲੀ, 27 ਨਵੰਬਰ Pushpa-2: ਸਭ ਤੋਂ ਵੱਧ ਉਡੀਕੀ ਜਾ ਰਹੀ ਤੇਲਗੂ ਫਿਲਮ ‘ਪੂਸ਼ਪਾ ਦ ਰੂਲ’ ਜਲਦ ਸਿਨੇਮਾ ਘਰਾਂ ਵਿਚ ਆ ਰਹੀ ਹੈ। ਤੇਲਗੂ ਸਿਨੇਮਾ ਦੇ ਅਦਾਕਾਰ ਅੱਲੂ ਅਰਜੂਨ ਅਤੇ ਰਸ਼ਮਿਕਾ ਮੰਦਾਨਾ ਨੇ ਆਪਣੀ ਆਉਣ ਵਾਲੀ ਫਿਲਮ ‘ਪੂਸ਼ਪਾ ਦ ਰੂਲ’...
Advertisement
ਨਵੀਂ ਦਿੱਲੀ, 27 ਨਵੰਬਰ
Pushpa-2: ਸਭ ਤੋਂ ਵੱਧ ਉਡੀਕੀ ਜਾ ਰਹੀ ਤੇਲਗੂ ਫਿਲਮ ‘ਪੂਸ਼ਪਾ ਦ ਰੂਲ’ ਜਲਦ ਸਿਨੇਮਾ ਘਰਾਂ ਵਿਚ ਆ ਰਹੀ ਹੈ। ਤੇਲਗੂ ਸਿਨੇਮਾ ਦੇ ਅਦਾਕਾਰ ਅੱਲੂ ਅਰਜੂਨ ਅਤੇ ਰਸ਼ਮਿਕਾ ਮੰਦਾਨਾ ਨੇ ਆਪਣੀ ਆਉਣ ਵਾਲੀ ਫਿਲਮ ‘ਪੂਸ਼ਪਾ ਦ ਰੂਲ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ‘ਪੁਸ਼ਪਾ-2’ 5 ਦਿਸੰਬਰ ਨੂੰ ਸਨੇਮਾ ਘਰਾਂ ਵਿਚ ਆਉਣ ਲਈ ਤਿਆਰ ਹੈ।
Advertisement
2021 ਵਿਚ ਆਈ ਫਿਲਮ ‘ਪੁਸ਼ਪਾ ਦੀ ਰਾਈਜ਼’ ਦੇ ਦੂਜੇ ਭਾਗ ਵਿਚ ਪੁਸ਼ਪਾ ਰਾਜ ਦਾ ਕਿਰਦਾਰ ਵਾਪਸੀ ਕਰ ਕਰ ਰਿਹਾ ਹੈ। ਪੂਸ਼ਪਾ ਲਈ ਸਰਬਉਤਮ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਣ ਵਾਲੇ ਅਦਾਕਾਰ ਅੱਲੂ ਅਰਜੁਨ ਨੇ ‘ਐਕਸ’ ਤੇ ਇਕ ਤਸਵੀਰ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ‘ਆਖਰੀ ਦਿਨ ਆਖਰੀ ਸ਼ਾਟ’। ਇਹ ਮੁਕੰਮਲ ਹੋਣ ਦੇ ਨਾਲ ਹੁਣ ਦਰਸ਼ਕ ਆਪਣੇ ਪਸੰਦੀਦਾ ਅਦਾਕਾਰ ਨੂੰ ਜਲਦ ਸਕਰੀਨ ’ਤੇ ਦੇਖ ਸਕਣਗੇ।
‘ਪੁਸ਼ਪਾ-2’ ਦਾ ਫਿਲਮ ਮੈਤਰੀ ਮੂਵੀ ਮੇਕਰਜ਼ ਅਤੇ ਸੁਕੁਮਾਰ ਰਾਇਟਿੰਗਜ਼ ਵੱਲੋਂ ਬਣਾਈ ਜਾ ਰਹੀ ਹੈ ਜਿਸ ਦਾ ਸੰਗੀਤ ਟੀ ਸੀਰੀਜ਼ ਨੇ ਦਿੱਤਾ ਹੈ। ਪੀਟੀਆਈ
Advertisement