DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjabis in Canada: ਭਦੌੜ ਦੇ ਜੰਮਪਲ ਉੱਘੇ ਵਿਗਿਆਨੀ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿਚ ਵਿਧਾਇਕ ਬਣੇ

ਸਸਕੈਚਵਨ ਸੂਬੇ ਵਿਚ ਸੈਸਕਾਟੂਨ ਯੂਨੀਵਰਸਿਟੀ-ਸਦਰਲੈਂਡ ਸੀਟ ਤੋਂ ਐੱਨਡੀਪੀ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ

  • fb
  • twitter
  • whatsapp
  • whatsapp
featured-img featured-img
ਕੈਨੇਡਾ ਵਿਚ ਐਮਐਲਏ ਬਣੇ ਤੇਜਿੰਦਰ ਸਿੰਘ ਗਰੇਵਾਲ
Advertisement

ਰਾਜਿੰਦਰ ਵਰਮਾ

ਭਦੌੜ, 29 ਅਕਤੂਬਰ

Advertisement

ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ ਸੂਬੇ ਸਸਕੈਚਵਨ (Saskatchewan) ਵਿੱਚ ਵਿਧਾਇਕ ਚੁਣੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐਚਡੀ ਕਰ ਕੇ ਤੇਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ. ਰਵਿੰਦਰ ਕੌਰ ਗਰੇਵਾਲ ਨੇ ਕੁੱਝ ਸਮਾਂ ਯੂਨੀਵਰਸਿਟੀ ਵਿਚ ਪੜ੍ਹਾਇਆ ਅਤੇ ਕਰੀਬ 1999 ਵਿੱਚ ਕੈਨੇਡਾ ਚਲੇ ਗਏ ਸਨ।

Advertisement

ਗਰੇਵਾਲ ਹੁਣ ਕੈਨੇਡਾ ਦੀ ਇਕ ਨਾਮੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕਾਰਜ਼ਸ਼ੀਲ ਹਨ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਭਦੌੜ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵਿਗਿਆਨੀ ਬਣਨ ਵਾਲੇ ਵਿਅਕਤੀਆਂ ਵਿੱਚ ਸ਼ਾਮਲ ਹਨ ਅਤੇ ਉਹ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ।

ਤੇਜਿੰਦਰ ਗਰੇਵਾਲ ਦੀ ਕੈਨੇਡਾ ਵਿਚ ਪਛਾਣ ਇੱਕ ਪ੍ਰਸਿੱਧ ਵਿਗਿਆਨੀ ਅਤੇ ਸਮਰਪਿਤ ਸਮਾਜਿਕ ਆਗੂ ਵਜੋਂ ਹੈ। ਉਹ ਸੈਸਕਾਟੂਨ ਯੂਨੀਵਰਸਿਟੀ-ਸਦਰਲੈਂਡ ਸੀਟ ਤੋਂ ਐੱਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੇ ਹਨ। ਉਨ੍ਹਾਂ ਸਸਕੈਚਵਨ ਦੇ ਵਿਗਿਆਨਕ ਅਤੇ ਸੱਭਿਆਚਾਰਕ ਕਲਾਵਾਂ 'ਤੇ ਕਾਫੀ ਕੰਮ ਕੀਤਾ ਹੈ। ਸੈਸਕਾਟੂਨ (Saskatoon), ਸਸਕੈਚਵਨ ਸੂਬੇ ਦਾ ਸਭ ਤੋਂ ਵੱਡੇ ਸ਼ਹਿਰ ਹੈ। ਉਨ੍ਹਾਂ ਸਸਕੈਚਵਨ ਯੂਨੀਵਰਸਿਟੀ, ਸਸਕੈਚਵਨ ਰਿਸਰਚ ਕੌਂਸਲ ਅਤੇ ਸਸਕੈਚਵਨ ਦੀ ਪੰਜਾਬੀ ਕਲਚਰਲ ਐਸੋਸੀਏਸ਼ਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

ਉਨ੍ਹਾਂ ਦਾ ਭਰਾ ਰਜਿੰਦਰ ਭਦੌੜ ਤਰਕਸ਼ੀਲ ਆਗੂ ਵਜੋਂ ਸਰਗਰਮ ਹੈ ਜਦਕਿ ਭਤੀਜਾ ਕੰਵਲਦੀਪ ਸਿੰਘ ਗਰੇਵਾਲ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਹੈ।

Advertisement
×