DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਪੁਲੀਸ ਵੱਲੋਂ ਰਾਜਸਥਾਨ ਕਤਲ ਮਾਮਲਾ ਸੁਲਝਾਉਣ ਦਾ ਦਾਅਵਾ

ਟ੍ਰਿਬਿਊਨ ਨਿਉਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ Rajsthan Murder Case: ਵੱਡੀ ਸਫ਼ਲਤਾ ਹਾਸਲ ਕਰਦਿਆਂ ਏਜੀਟੀਐੱਫ਼ ਅਤੇ ਐੱਸਏਐੱਸ ਨਗਰ ਪੁਲੀਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਸਨਸਨੀਖੇਜ਼ ਦਿਨ ਦਿਹਾੜੇ ਹੋਏ ਕਤਲ ਨੂੰ ਮਾਮਲੇ ਨੂੰ ਸੁਲਝਾਇਆ ਹੈ। ਜ਼ਿਕਰਯੋਗ ਹੈ...
  • fb
  • twitter
  • whatsapp
  • whatsapp
featured-img featured-img
ਰਾਜਸਥਾਨ ਵਿਚ ਵਾਪਰੀ ਘਟਨਾ ਮੌਕੇ ਦੀ ਸੀਸੀਟੀਵੀ ਫੁਟੇਜ਼ ਦੀ ਤਸਵੀਰ।
Advertisement

ਟ੍ਰਿਬਿਊਨ ਨਿਉਜ਼ ਸਰਵਿਸ

ਚੰਡੀਗੜ੍ਹ, 14 ਅਕਤੂਬਰ

Advertisement

Rajsthan Murder Case: ਵੱਡੀ ਸਫ਼ਲਤਾ ਹਾਸਲ ਕਰਦਿਆਂ ਏਜੀਟੀਐੱਫ਼ ਅਤੇ ਐੱਸਏਐੱਸ ਨਗਰ ਪੁਲੀਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਸਨਸਨੀਖੇਜ਼ ਦਿਨ ਦਿਹਾੜੇ ਹੋਏ ਕਤਲ ਨੂੰ ਮਾਮਲੇ ਨੂੰ ਸੁਲਝਾਇਆ ਹੈ। ਜ਼ਿਕਰਯੋਗ ਹੈ ਕਿ ਸੁਭਾਸ਼ ਨੂੰ 08.10.2024 ਨੂੰ ਸੰਗਰੀਆ(ਜੋਧਪੁਰ) ਵਿੱਚ ਸਿਰ ’ਚ ਪੰਜ ਗੋਲੀਆਂ ਮਾਰੀਆਂ ਗਈਆਂ ਸਨ। ਜਿਸ ਸਬੰਧੀ ਰਾਜਸਥਾਨ ਦੇ ਬਾਸਨੀ ਵਿਚ ਐੱਫਆਈਆਰ ਦਰਜ ਕੀਤੀ ਗਈ ਸੀ।

ਪੰਜਾਬ ਪੁਲੀਸ ਵੱਲੋਂ ਪਵਿਤਰ ਯੂਐੱਸਏ ਅਤੇ ਮਨਜਿੰਦਰ ਫਰਾਂਸ ਦੁਆਰਾ ਸਮਰਥਤ ਇੱਕ ਗੈਂਗਸਟਰ ਮਾਡਿਊਲ ਤੋਂ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਇਸ ਹਾਈ-ਪ੍ਰੋਫਾਈਲ ਕੇਸ ਨੂੰ ਹੱਲ ਕੀਤਾ ਗਿਆ।

ਡੀਜੀਪੀ ਪੰਜਾਬ ਵੱਲੋਂ ਜਾਰੀ ਅਧਿਕਾਰਤ ਸੂਚਨਾ ਅਨੁਸਾਰ ਚਾਰੋਂ ਮੁਲਜ਼ਮ ਫਿਲਹਾਲ ਥਾਣਾ ਡੇਰਾਬੱਸੀ ਵਿਖੇ ਪੁਲੀਸ ਰਿਮਾਂਡ ’ਤੇ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੇ ਮਾਸਟਰਮਾਈਂਡ ਭਾਨੂ ਸਿਸੋਦੀਆ ਨੇ ਫਰਵਰੀ 2024 ਵਿੱਚ ਆਪਣੇ ਸਾਥੀ ਅਨਿਲ ਲੇਗਾ ਦੀ ਹੱਤਿਆ ਦਾ ਬਦਲਾ ਲੈਣ ਲਈ ਕਤਲ ਦੀ ਯੋਜਨਾ ਬਣਾਉਣ ਦਾ ਇਕਬਾਲ ਕੀਤਾ ਹੈ। ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਗੋਦਾਰਾ ਨੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ।

Advertisement
×