ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News ਡੀਜੀਪੀ ਗੌਰਵ ਯਾਦਵ ਕੇਂਦਰ ਸਰਕਾਰ ਵਿਚ ਡਾਇਰੈਕਟਰ ਜਨਰਲ ਦੀ ਪੋਸਟ ਲਈ ਪੈਨਲ ’ਚ ਸ਼ਾਮਲ

ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪੈਨਲ ਨੂੰ ਦਿੱਤੀ ਮਨਜ਼ੂਰੀ; ਯਾਦਵ ਨੇ ਕੇਂਦਰ ਵਿਚ ਸਿਖਰਲੇ ਅਹੁਦੇ ਲਈ ਕਈ ਸੀਨੀਅਰ ਅਧਿਕਾਰੀਆਂ ਨੂੰ ਪਿੱਛੇ ਛੱਡਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਫਰਵਰੀ

Advertisement

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਸੁਰੱਖਿਆ ਬਲ/ਏਜੰਸੀ ਦੇ ਡਾਇਰੈਕਟਰ ਜਨਰਲ ਦੀ ਪੋਸਟ ਲਈ ਪੈਨਲ ਵਿਚ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸੋਮਵਾਰ ਨੂੰ ਕੇਂਦਰ ’ਚ ਸਿਖਰਲੇ ਅਹੁਦਿਆਂ ’ਤੇ ਰਹਿਣ ਲਈ ਪੰਜ ਆਈਪੀਐਸ ਅਧਿਕਾਰੀਆਂ ਦੀ ਸੂਚੀ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਸਰਕਾਰ ਵਿੱਚ ਡਾਇਰੈਕਟਰ ਜਨਰਲ (ਡੀਜੀ) ਅਤੇ ਡੀਜੀ ਦੇ ਬਰਾਬਰ ਦੀਆਂ ਅਸਾਮੀਆਂ ਲਈ ਪੈਨਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਵਿਚ ਨੁਜ਼ਤ ਹਸਨ (IPS: 1991: AGMUT), ਗੌਰਵ ਯਾਦਵ (IPS: 1992: PB), ਡੀਜੀ ਬਰਾਬਰ: ਚੌ. ਡੀ. ਤਿਰੁਮਾਲਾ ਰਾਓ (IPS: 1989: AP), ਆਦਿਤਿਆ ਮਿਸ਼ਰਾ (IPS: 1989: UP) ਅਤੇ ਇਦਸ਼ਿਸ਼ਾ ਨੌਂਗਰਾਂਗ (IPS: 1992: MN) ਸ਼ਾਮਲ ਹਨ।

ਯਾਦਵ 1992 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਯਾਦਵ ਪੰਜਾਬ ਵਿਚ ਕਈ ਆਈਪੀਐੱਸ ਅਧਿਕਾਰੀਆਂ ਨੂੰ ਸੁਪਰਸੀਡ ਕਰਕੇ ਪੰਜਾਬ ਦੇ ਡੀਜੀਪੀ ਬਣੇ ਸਨ। ਇਸ ਨਵੀਂ ਪੇਸ਼ਕਦਮੀ ਨਾਲ ਯਾਦਵ ਨੇ ਸੂਬਾ ਤੇ ਕੇਂਦਰ ਸਰਕਾਰ ਵਿੱਚ ਸਿਖਰਲੇ ਅਹੁਦਿਆਂ ਲਈ ਕਈ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਪੰਜਾਬ ਪੁਲੀਸ ਦੇ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਈ ਹੈ। ਯਾਦਵ ਦੀ ਡੀਜੀਪੀ ਪੰਜਾਬ ਵਜੋਂ ਨਿਯੁਕਤੀ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਪੈਨਲ ਸੂਚੀਬੱਧ ਕਰਨ ਦੇ ਅਮਲ ਵਿੱਚੋਂ ਲੰਘੇ ਬਿਨਾਂ ਕੀਤੀ ਗਈ ਸੀ।

Advertisement