Punjab Firozpur Accident :ਫਿਰੋਜ਼ਪੁਰ ਦੇ ਗੁਰੂ ਹਰ ਸਹਾਏ ਵਿੱਚ ਭਿਆਨਕ ਸੜਕ ਹਾਦਸਾ
ਅਸ਼ੋਕ ਸੀਕਰੀ ਗੁਰੂਹਰਸਹਾਏ, 31 ਜਨਵਰੀ ਗੁਰੂਹਰਸਹਾਏ ਦੇ ਨੇੜਲੇ ਪਿੰਡ ਮੋਹਨ ਕੇ ਹਿਠਾੜ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਦੇ ਸਾਹਮਣੇ ਕੈਂਟਰ ਅਤੇ ਪਿਕਅੱਪ ਵਿਚਕਾਰ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਪਿਕਅੱਪ ਵਿੱਚ ਸਾਰੇ ਵੇਟਰ ਦਾ ਕੰਮ ਕਰਨ ਵਾਲੇ ਵਿਅਕਤੀ ਸਵਾਰ...
Advertisement
ਅਸ਼ੋਕ ਸੀਕਰੀ
ਗੁਰੂਹਰਸਹਾਏ, 31 ਜਨਵਰੀ
ਗੁਰੂਹਰਸਹਾਏ ਦੇ ਨੇੜਲੇ ਪਿੰਡ ਮੋਹਨ ਕੇ ਹਿਠਾੜ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਦੇ ਸਾਹਮਣੇ ਕੈਂਟਰ ਅਤੇ ਪਿਕਅੱਪ ਵਿਚਕਾਰ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਪਿਕਅੱਪ ਵਿੱਚ ਸਾਰੇ ਵੇਟਰ ਦਾ ਕੰਮ ਕਰਨ ਵਾਲੇ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਦੇ 9 ਲੜਕਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ 11 ਲੜਕੇ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਲੜਕਿਆਂ ਦਾ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਹਾਦਸਾ ਐਨਾ ਭਿਆਨਕ ਸੀ ਕਿ ਪਿਕਅੱਪ ਗੱਡੀ ਪੂਰੀ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲੇ ਅਤੇ ਜ਼ਖਮੀ ਸਾਰੇ ਗੁਰੂ ਹਰਸਹਾਏ ਦੇ ਰਹਿਣ ਵਾਲੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵੇਟਰ ਵਜੋਂ ਕੰਮ ਕਰਦੇ ਸਨ, ਜੋ ਜਲਾਲਾਬਾਦ ਵਿਖੇ ਕਿਸੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ।
Advertisement
ਬਾਕੀ ਜ਼ਖ਼ਮੀਆਂ ਨੂੰ ਜਲਾਲਾਬਾਦ ਅਤੇ ਫ਼ਰੀਦਕੋਟ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ਤੇ ਪਹੁੰਚੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਘਟਨਾ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
Advertisement