ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਬੋਧੀ ਭਿਖਸ਼ੂਆਂ ਤੋਂ ਅਸ਼ੀਰਵਾਦ ਲਿਆ

ਵਿਏਨਤੀਏਨ , 10 ਅਕਤੂਬਰ PM Narendra Modi in Laos: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਓਸ ਪਹੁੰਚਣ ਮੌਕੇ ਭਾਰਤ ਅਤੇ ਲਾਓਸ ਵਿਚਕਾਰ ਸਾਂਝੀ ਵਿਰਾਸਤ ਅਤੇ ਸਦੀਆਂ ਪੁਰਾਣੇ ਸਬੰਧਾਂ ਨੂੰ ਦਰਸਾਉਂਦੀ ਲਾਓਸੀ ਰਾਮਾਇਣ ਦੇਖੀ। ਪ੍ਰਧਾਨ ਮੰਤਰੀ ਮੋਦੀ ਇੱਥੇ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ...
Photo: PTI
Advertisement

ਵਿਏਨਤੀਏਨ , 10 ਅਕਤੂਬਰ

PM Narendra Modi in Laos: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਓਸ ਪਹੁੰਚਣ ਮੌਕੇ ਭਾਰਤ ਅਤੇ ਲਾਓਸ ਵਿਚਕਾਰ ਸਾਂਝੀ ਵਿਰਾਸਤ ਅਤੇ ਸਦੀਆਂ ਪੁਰਾਣੇ ਸਬੰਧਾਂ ਨੂੰ ਦਰਸਾਉਂਦੀ ਲਾਓਸੀ ਰਾਮਾਇਣ ਦੇਖੀ। ਪ੍ਰਧਾਨ ਮੰਤਰੀ ਮੋਦੀ ਇੱਥੇ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ ਵਿੱਚ ਸ਼ਾਮਲ ਹੋਣ ਲਈ ਲਾਓਸ ਦੀ ਰਾਜਧਾਨੀ ਵਿੱਚ ਹਨ।

Advertisement

PTI

ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਲੁਆਂਗ ਪ੍ਰਬਾਂਗ ਦੇ ਵੱਕਾਰੀ ਰਾਇਲ ਥੀਏਟਰ ਵੱਲੋਂ ਪ੍ਰਦਰਸ਼ਿਤ ਫਰਾ ਲਕ ਫਰਾ ਰਾਮ ਨਾਮਕ ਲਾਓਸ ਰਾਮਾਇਣ ਦਾ ਇੱਕ ਐਪੀਸੋਡ ਦੇਖਿਆ। phralakphralam.com ਦੇ ਅਨੁਸਾਰ ਲਾਓ ਰਾਮਾਇਣ ਮੂਲ ਭਾਰਤੀ ਸੰਸਕਰਣ ਤੋਂ ਵੱਖਰਾ ਹੈ। ਇਹ ਬੋਧੀ ਮਿਸ਼ਨਾਂ ਦੁਆਰਾ ਲਿਆਂਦੀ ਗਈ 16ਵੀਂ ਸਦੀ ਦੇ ਆਸ-ਪਾਸ ਲਾਓਸ ਪਹੁੰਚੀ ਸੀ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਸਾਂਝੀ ਵਿਰਾਸਤ ਅਤੇ ਪਰੰਪਰਾ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਂਦੀ ਹੈ, ਇਹ ਭਾਰਤ-ਲਾਓਸ ਦੇ ਅਮੀਰ ਅਤੇ ਸਾਂਝੇ ਸਬੰਧਾਂ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ। ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾਓਸ ਵਿੱਚ ਰਮਾਇਣ ਦਾ ਤਿਉਹਾਰ ਮਨਾਇਆ ਜਾਣਾ ਜਾਰੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਆਪਣੀ ਸਾਂਝੀ ਵਿਰਾਸਤ ਨੂੰ ਰੌਸ਼ਨ ਕਰਨ ਲਈ ਨੇੜਿਓਂ ਕੰਮ ਕਰ ਰਹੇ ਹਨ।

PTI

ਇਸ ਤੋਂ ਪਹਿਲਾਂ ਮੋਦੀ ਨੇ ਵਿਏਨਤੀਏਨ ਵਿੱਚ ਸੀ ਸਾਕੇਤ ਮੰਦਰ ਦੇ ਸਤਿਕਾਰਯੋਗ ਮਠਾਠ ਮਹਾਵੇਥ ਮਾਸੇਨਾਈ ਦੀ ਅਗਵਾਈ ਵਿੱਚ ਲਾਓ ਪੀਡੀਆਰ ਦੇ ਕੇਂਦਰੀ ਬੋਧੀ ਫੈਲੋਸ਼ਿਪ ਸੰਗਠਨ ਦੇ ਸੀਨੀਅਰ ਬੋਧੀ ਭਿਕਸ਼ੂਆਂ ਦੁਆਰਾ ਇੱਕ ਆਸ਼ੀਰਵਾਦ ਸਮਾਰੋਹ ਵਿੱਚ ਹਿੱਸਾ ਲਿਆ। -ਪੀਟੀਆਈ

Advertisement