ਪ੍ਰਧਾਨ ਮੰਤਰੀ ਮੋਦੀ ਭੂਟਾਨ ਦੇ ਦੋ ਰੋਜ਼ਾ ਦੌਰੇ ’ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਹਿਮਾਲੀਅਨ ਦੇਸ਼ ਦੇ ਚੌਥੇ ਰਾਜਾ ਜਿਗਮੇ ਸਿੰਗਯੇ ਵਾਂਗਚੱਕ ਦੇ 70ਵੇਂ ਜਨਮ ਦਿਨ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਭੂਟਾਨ ਦਾ ਦੌਰਾ ਕਰ ਰਹੇ ਹਨ। ਦੌਰੇ ਦੌਰਾਨ ਮੋਦੀ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਹਿਮਾਲੀਅਨ ਦੇਸ਼ ਦੇ ਚੌਥੇ ਰਾਜਾ ਜਿਗਮੇ ਸਿੰਗਯੇ ਵਾਂਗਚੱਕ ਦੇ 70ਵੇਂ ਜਨਮ ਦਿਨ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਭੂਟਾਨ ਦਾ ਦੌਰਾ ਕਰ ਰਹੇ ਹਨ।
ਦੌਰੇ ਦੌਰਾਨ ਮੋਦੀ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੱਕ, ਉਨ੍ਹਾਂ ਦੇ ਪਿਤਾ ਅਤੇ ਪੂਰਵਜ ਚੌਥੇ ਰਾਜਾ, ਅਤੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੂੰ ਮਿਲਣਗੇ।
ਮੋਦੀ ਨੇ ਦੌਰੇ ’ਤੇ ਜਾਣ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਮੇਰਾ ਇਹ ਦੌਰਾ ਸਾਡੀ ਦੋਸਤੀ ਦੇ ਬੰਧਨਾਂ ਨੂੰ ਹੋਰ ਡੂੰਘਾ ਕਰੇਗਾ ਅਤੇ ਸਾਂਝੀ ਤਰੱਕੀ ਅਤੇ ਖੁਸ਼ਹਾਲੀ ਲਈ ਸਾਡੇ ਯਤਨਾਂ ਨੂੰ ਮਜ਼ਬੂਤ ਕਰੇਗਾ।’’
ਉਨ੍ਹਾਂ ਕਿਹਾ, ‘‘ਚੌਥੇ ਰਾਜਾ ਸਾਹਿਬ ਦੇ 70ਵੇਂ ਜਨਮ ਦਿਨ ਨੂੰ ਮਨਾਉਣ ਵੇਲੇ ਭੂਟਾਨ ਦੇ ਲੋਕਾਂ ਨਾਲ ਸ਼ਾਮਲ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।’’
ਮੋਦੀ ਨੇ ਕਿਹਾ ਕਿ ਭੂਟਾਨ ਵਿੱਚ ਗਲੋਬਲ ਪੀਸ ਪ੍ਰੇਅਰ ਫੈਸਟੀਵਲ ਦੇ ਆਯੋਜਨ ਦੌਰਾਨ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ (Relics) ਦੀ ਪ੍ਰਦਰਸ਼ਨੀ ਸਾਡੇ ਦੋਵਾਂ ਦੇਸ਼ਾਂ ਦੇ ਡੂੰਘੀਆਂ ਜੜ੍ਹਾਂ ਵਾਲੇ ਸੱਭਿਅਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੌਰਾ ਪੁਨਾਤਸੰਗਛੂ-II ਹਾਈਡ੍ਰੋਪਾਵਰ ਪ੍ਰੋਜੈਕਟ ਦੇ ਉਦਘਾਟਨ ਨਾਲ ਸਾਡੀ ਸਫਲ ਊਰਜਾ ਭਾਈਵਾਲੀ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਵੀ ਦਰਸਾਏਗਾ।

