ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਸੋਮਨਾਥ ਟਰੱਸਟ ਦੀ ਬੈਠਕ ਦੀ ਪ੍ਰਧਾਨਗੀ ਕੀਤੀ
ਅਹਿਮਦਾਬਾਦ, 16 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿਚ ਸ੍ਰੀ ਸੋਮਨਾਥ ਟਰੱਸਟ ਦੀ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਪੀਆਈਬੀ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਟਰੱਸਟ ਸ੍ਰੀ ਸੋਮਨਾਥ ਮੰਦਰ ਦਾ ਕੰਮਕਾਜ ਸੰਭਾਲਦਾ ਹੈ ਅਤੇ ਪ੍ਰਧਾਨ ਮੰਤਰੀ...
Advertisement
ਅਹਿਮਦਾਬਾਦ, 16 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿਚ ਸ੍ਰੀ ਸੋਮਨਾਥ ਟਰੱਸਟ ਦੀ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਪੀਆਈਬੀ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਟਰੱਸਟ ਸ੍ਰੀ ਸੋਮਨਾਥ ਮੰਦਰ ਦਾ ਕੰਮਕਾਜ ਸੰਭਾਲਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟਰੱਸਟ ਦੇ ਪ੍ਰਧਾਨ ਹਨ। ਇਸ ਸਬੰਧੀ ਸ੍ਰੀ ਮੋਦੀ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਸ਼ਰਧਾਲੂਆਂ ਦੇ ਅਨੁਭਵ ਅਤੇ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਤਰੀਕਿਆਂ ਜਾਇਜ਼ਾ ਲਿਆ। ਇਸ ਮੌਕੇ ਗੁਜਰਾਤ ਦੇ ਸਾਬਕਾ ਅਧਿਕਾਰੀ ਪੀਕੇ ਲਾਹੇਰੀ ਅਤੇ ਕਾਰੋਬਾਰੀ ਹਰਸ਼ਵਰਧਨ ਨੇਵਤਿਆ ਵੀ ਸ਼ਾਮਲ ਹੋਏ। -ਪੀਟੀਆਈ
Advertisement