ਪ੍ਰਧਾਨ ਮੰਤਰੀ ਨੇ ਹਿਮਾਚਲ ਸਰਕਾਰ ਡੇਗਣ ਦਾ ‘ਸ਼ਰ੍ਹੇਆਮ ਐਲਾਨ’ ਕੀਤਾ: ਰਾਹੁਲ ਗਾਂਧੀ
ਸੱਤਾ ਵਿਚ ਆਉਣ ’ਤੇ ਅਗਨੀਪਥ ਸਕੀਮ ਰੱਦ ਕਰਨ ਨੂੰ ਕਾਂਗਰਸ ਦੀ ਸਿਖਰਲੀ ਤਰਜੀਹ ਦੱਸਿਆ
Advertisement
ਸ਼ਿਮਲਾ, 26 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਚੋਣ ਰੈਲੀਆਂ ਦੌਰਾਨ ‘ਭ੍ਰਿਸ਼ਟਾਚਾਰ ਤੇ ਪੈਸੇ ਦੀ ਮਦਦ’ ਨਾਲ ਹਿਮਾਚਲ ਪ੍ਰਦੇਸ਼ ਦੀ ਸਰਕਾਰ ਡੇਗਣ ਦਾ ‘ਸ਼ਰ੍ਹੇਆਮ ਐਲਾਨ’ ਕਰ ਰਹੇ ਹਨ। ਗਾਂਧੀ ਪ੍ਰਧਾਨ ਮੰਤਰੀ ਵੱਲੋਂ ਮੰਡੀ ਵਿਚ ਸ਼ੁੱਕਰਵਾਰ ਨੂੰ ਦਿੱਤੇ ਭਾਸ਼ਣ ਦੇ ਹਵਾਲੇ ਨਾਲ ਬੋਲ ਰਹੇ ਸਨ, ਜਿਸ ਵਿਚ ਸ੍ਰੀ ਮੋਦੀ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਹੁਤਾ ਚਿਰ ਨਹੀਂ ਚੱਲੇਗੀ। ਹਮੀਰਪੁਰ ਤੋਂ ਲੋਕ ਸਭਾ ਉਮੀਦਵਾਰ ਸਤਪਾਲ ਰਾਏਜ਼ਾਦਾ ਲਈ ਊਨਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਦੇੇਸ਼ ਨੂੰ ਦੋ ਤਰ੍ਹਾਂ ਦੇ ਫ਼ੌਜੀ ਨਹੀਂ ਚਾਹੀਦੇ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ’ਤੇ ਕਾਂਗਰਸ ਦੀ ਪਹਿਲੀ ਤਰਜੀਹ ਅਗਨੀਪਥ ਸਕੀਮ ਰੱਦ ਕਰਨ ਦੀ ਹੋਵੇਗੀ। -ਪੀਟੀਆਈ
Advertisement
Advertisement
Advertisement
×