ਰਾਸ਼ਟਰਪਤੀ ਮੁਰਮੂ ਦੋ ਮੁਲਕਾਂ ਦੇ ਸਰਕਾਰੀ ਦੌਰੇ ਲਈ ਅੰਗੋਲਾ ਪੁੱਜੇ
ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਛੇ ਦਿਨਾਂ ਸਰਕਾਰੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਸ਼ਨਿੱਚਰਵਾਰ ਨੂੰ ਅੰਗੋਲਾ ਪਹੁੰਚੇ ਜਿਸ ਤੋਂ ਬਾਅਦ ਉਹ ਗੁਆਂਢੀ ਦੇਸ਼ ਬੋਤਸਵਾਨਾ ਵੀ ਜਾਣਗੇ। ਮੁਰਮੁ 8 ਤੋਂ 13 ਨਵੰਬਰ ਤੱਕ ਸਰਕਾਰੀ ਦੌਰੇ ’ਤੇ ਰਹਿਣਗੇ। ਵਿਦੇਸ਼ ਮੰਤਰਾਲੇ (MEA) ਨੇ ਰਾਸ਼ਟਰਪਤੀ...
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਛੇ ਦਿਨਾਂ ਸਰਕਾਰੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਸ਼ਨਿੱਚਰਵਾਰ ਨੂੰ ਅੰਗੋਲਾ ਪਹੁੰਚੇ ਜਿਸ ਤੋਂ ਬਾਅਦ ਉਹ ਗੁਆਂਢੀ ਦੇਸ਼ ਬੋਤਸਵਾਨਾ ਵੀ ਜਾਣਗੇ। ਮੁਰਮੁ 8 ਤੋਂ 13 ਨਵੰਬਰ ਤੱਕ ਸਰਕਾਰੀ ਦੌਰੇ ’ਤੇ ਰਹਿਣਗੇ।
ਵਿਦੇਸ਼ ਮੰਤਰਾਲੇ (MEA) ਨੇ ਰਾਸ਼ਟਰਪਤੀ ਮੁਰਮੂ ਦੇ ਇਸ ਸਰਕਾਰੀ ਦੌਰੇ ਨੂੰ ਭਾਰਤ ਦੇ ਅਫ਼ਰੀਕੀ ਖੇਤਰ ਵਿੱਚ ਦੋਵਾਂ ਦੇਸ਼ਾਂ ਨਾਲ ਸਹਿਯੋਗ ਅਤੇ ਭਾਈਵਾਲੀ ਨੂੰ ਵਧਾਉਣ ਲਈ ਨਵੇਂ ਰਸਤੇ ਖੋਲ੍ਹਣ ਦੇ ਯਤਨਾਂ ਦੀ ਕੜੀ ਦੱਸਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ, ਇਹ ਕਿਸੇ ਭਾਰਤੀ ਰਾਜ ਦੇ ਮੁਖੀ ਦਾ ਇਨ੍ਹਾਂ ਦੇਸ਼ਾਂ ਦਾ ਪਹਿਲਾ ਸਰਕਾਰੀ ਦੌਰਾ ਹੈ।
Advertisement
ਅੰਗੋਲਾ ਦੇ ਵਿਦੇਸ਼ ਮੰਤਰੀ ਟੇਟੇ ਐਂਟੋਨੀਓ ਅਤੇ ਦੋਵਾਂ ਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਰਾਜਧਾਨੀ ਲੁਆਂਡਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੁਰਮੂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਅਗਲੇ ਤਿੰਨ ਦਿਨਾਂ ਲਈ ਇੱਥੇ ਉੱਚ-ਪੱਧਰੀ ਮੀਟਿੰਗਾਂ ਕਰਨਗੇ। ਇਸ ਸਮੇਂ ਦੌਰਾਨ, ਉਹ ਆਪਣੇ ਅੰਗੋਲਾ ਦੇ ਹਮਰੁਤਬਾ ਜੋਓਓ ਮੈਨੂਅਲ ਗੋਨਕਾਲਵੇਸ ਲੌਰੇਂਕੋ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਅਫ਼ਰੀਕੀ ਰਾਸ਼ਟਰ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦਾ ਅੰਗੋਲਾ ਸੰਸਦ ਨੂੰ ਸੰਬੋਧਨ ਕਰਨ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਵੀ ਪ੍ਰੋਗਰਾਮ ਹੈ।
Advertisement
