ਸੱਤਿਆ ਪ੍ਰਕਾਸ਼ਨਵੀਂ ਦਿੱਲੀ, 21 ਮਈਸੁਪਰੀਮ ਕੋਰਟ ਨੇ Operation Sindoor ਬਾਰੇ ਕਥਿਤ ਟਿੱਪਣੀਆਂ ਨਾਲ ‘ਦੇਸ਼ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਨੂੰ ਖਤਰੇ ਵਿਚ ਪਾਉਣ ਬਦਲੇ’ ਗ੍ਰਿਫ਼ਤਾਰ ਕੀਤੇ ਅਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਖਿਲਾਫ਼ ਆਈਜੀਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਦੇ ਹੁਕਮ ਦਿੱਤੇ ਹਨ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਹਾਲਾਂਕਿ ਮਹਿਮੂਦਾਬਾਦ ਨੂੰ ਅੰਤਰਿਮ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।ਬੈਂਚ ਨੇ ਐਸੋਸੀਏਟ ਪ੍ਰੋਫੈਸਰ ਨੂੰ ਜਾਂਚ ਵਿਚ ਸ਼ਾਮਲ ਹੋਣ ਤੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਹੈ। ਪ੍ਰੋਫੈਸਰ ਨੂੰ ਦੋ ਐੱਫਆਈਆਰ’ਜ਼ ਦਰਜ ਹੋਣ ਮਗਰੋਂ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਹਾਲ ਹੀ ਵਿਚ ਨੋਟਿਸ ਭੇਜ ਕੇ ਮਹਿਮੂਦਾਬਾਦ ਤੋਂ ਉਸ ਦੀਆਂ ਟਿੱਪਣੀਆਂ ਬਾਬਤ ਸਵਾਲ ਕੀਤੇ ਸਨ।