ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Canada Population: ਕੈਨੇਡਾ ਵਿੱਚ ਅਬਾਦੀ ਵਾਧੇ ਨੂੰ ਲੱਗੀਆਂ ਬਰੇਕਾਂ, ਕੱਚਿਆਂ ਦੀ ਗਿਣਤੀ ਵੀ ਘਟਣ ਲੱਗੀ

ਚਾਲੂ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 19 ਜੂਨ

Advertisement

ਅੰਕੜਾ ਵਿਭਾਗ ਵਲੋਂ ਆਬਾਦੀ ਸਬੰਧੀ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਜਾਰੀ ਕੀਤੇ ਅੰਕੜਿਆਂ ਤੋਂ ਬਾਅਦ ਆਬਾਦੀ ਵਾਧੇ ਨੂੰ ਬਰੇਕ ਲੱਗਦੀ ਨਜ਼ਰ ਆਈ ਹੈ। ਰਿਪੋਰਟ ਅਨੁਸਾਰ 31 ਮਾਰਚ ਤੱਕ ਕੈਨੇਡਾ ਆਬਾਦੀ 41,548,787 ਹੋ ਗਈ ਹੈ। ਪਿਛਲੇ ਸਮੇਂ ਤੋਂ ਹਰੇਕ ਤਿਮਾਹੀ ਦੇਸ਼ ਦੀ ਅਬਾਦੀ ਵਿੱਚ ਹੁੰਦੇ ਆ ਰਹੇ ਲੱਖਾਂ ਦੇ ਵਾਧੇ ਦੇ ਮੁਕਾਬਲੇ ਇਸ ਵਾਰ ਸਿਰਫ 20107 ਦਾ ਵਾਧਾ ਦਰਜ ਕੀਤਾ ਗਿਆ।

ਇਸ ਤਿਮਾਹੀ ਦੌਰਾਨ ਬ੍ਰਿਟਿਸ਼ ਕੋਲੰਬੀਆ ਤੇ ਓਂਟਾਰੀਓ ਸਮੇਤ ਬਹੁਤੇ ਸੂਬਿਆਂ ਦੀ ਆਬਾਦੀ ’ਚ ਗਿਰਾਵਟ ਆਈ ਹੈ, ਜਦੋਂ ਕਿ ਅਲਬਰਟਾ ਵਿੱਚ ਵਾਧਾ ਦਰਜ ਹੋਇਆ। ਇਸ ਦਾ ਕਾਰਨ ਆਰਥਿਕਤਾ, ਮੰਦੀ ਦੀ ਮਾਰ ਤੋਂ ਬਚੇ ਰਹਿਣ ਅਤੇ ਘਰਾਂ ਦੀ ਘੱਟ ਕੀਮਤਾਂ ਕਾਰਨ ਹੋਰ ਸੂਬਿਆਂ ਤੋਂ ਹੋਈ ਹਿਜਰਤ ਸਮਝੀ ਜਾਂਦੀ ਹੈ। ਇਸ ਤੋਂ ਪਹਿਲਾਂ ਸਾਲ 2020 ਕਰੋਨਾ ਮਹਾਂਮਾਰੀ ਦੌਰਾਨ ਵੀ ਆਬਾਦੀ ਦਾ ਘੱਟ ਵਾਧਾ ਦਰਜ ਕੀਤਾ ਗਿਆ ਸੀ।

ਜਾਰੀ ਅੰਕੜਿਆਂ ਅਨੁਸਾਰ ਇਸ ਤਿਮਾਹੀ ’ਚ ਕੱਚੇ ਰਿਹਾਇਸ਼ੀਆਂ ਦੀ 2959825 ਗਿਣਤੀ ਵਿੱਚ ਵੀ 61 ਹਜਾਰ ਦੀ ਗਿਰਾਵਟ ਦਰਜ ਹੋਈ ਹੈ। ਬੇਸ਼ੱਕ ਸਟੱਡੀ ਵੀਜੇ ਵਾਲਿਆਂ ਦੀ ਗਿਣਤੀ 53669 ਘਟੀ, ਪਰ ਇਸ ਦੌਰਾਨ ਵਿਦੇਸ਼ਾਂ ਚੋਂ ਪੀਆਰ ਲੈ ਕੇ ਆਉਣ ਵਾਲਿਆਂ ਦੀ ਗਿਣਤੀ ’ਚ ਕੁਝ ਵਾਧਾ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਤੇ ਓਂਟਾਰੀਓ ਦੀ ਅਬਾਦੀ ਚ 1951 ਤੋਂ ਬਾਦ ਆਬਾਦੀ ਵਿੱਚ ਪਹਿਲੀ ਵਾਰ ਐਨੀ ਗਿਰਾਵਟ ਆਈ ਹੈ।

Advertisement
Tags :
Canada Population