ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Pope Francis dies: 88 ਸਾਲਾ ਪੋਪ ਫਰਾਂਸਿਸ ਦਾ ਦੇਹਾਂਤ

Pope Francis dies at 88, says Vatican
file - Pope Francis smiles after celebrating Easter mass in St. Peter's Square at the Vatican, Sunday, March 31, 2024.AP/PTI
Advertisement

ਵੈਟੀਕਨ ਸਿਟੀ, 21 ਅਪਰੈਲ

ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਨੇਤਾ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਵੈਟੀਕਨ ਨੇ ਸੋਮਵਾਰ ਨੂੰ ਇੱਕ ਵੀਡੀਓ ਬਿਆਨ ਵਿਚ ਸਾਂਝੀ ਕੀਤੀ। ਉਹ 88 ਸਾਲਾਂ ਦੇ ਸਨ ਅਤੇ ਹਾਲ ਹੀ ਵਿਚ ਦੋਹਰੇ ਨਮੂਨੀਆ ਦੇ ਗੰਭੀਰ ਦੌਰੇ ਤੋਂ ਠੀਕ ਹੋਏ ਸਨ। ਕਾਰਡੀਨਲ ਕੇਵਿਨ ਫੈਰੇਲ ਨੇ ਵੈਟੀਕਨ ਦੇ ਟੀਵੀ ਚੈਨਲ ’ਤੇ ਐਲਾਨ ਕਰਦਿਆਂ ਕਿਹਾ, "ਪਿਆਰੇ ਭਰਾਵੋ ਅਤੇ ਭੈਣੋ ਬਹੁਤ ਦੁੱਖ ਦੇ ਨਾਲ ਹੈ ਕਿ ਮੈਨੂੰ ਸਾਡੇ ਪਵਿੱਤਰ ਪਿਤਾ ਫਰਾਂਸਿਸ ਦੀ ਮੌਤ ਦਾ ਐਲਾਨ ਕਰਨਾ ਪੈ ਰਿਹਾ ਹੈ।’’

Advertisement

ਫਰਾਂਸਿਸ 23 ਮਾਰਚ ਨੂੰ ਨਮੂਨੀਆ ਕਾਰਨ 38 ਦਿਨ ਹਸਪਤਾਲ ਰਹਿਣ ਤੋਂ ਬਾਅਦ ਬੀਤੇ ਦਿਨ ਜਨਤਕ ਤੌਰ ’ਤੇ ਦਿਖਾਈ ਦਿੱਤੇ ਸਨ। ਐਤਵਾਰ ਨੂੰ ਈਸਟਰ ਵਾਲੇ ਦਿਨ ਫਰਾਂਸਿਸ ਦੁਪਹਿਰ ਤੋਂ ਥੋੜ੍ਹੀ ਦੇਰ ਬਾਅਦ ਇਕ ਖੁੱਲ੍ਹੀ ਹਵਾ ਵਿੱਚ ਪੋਪਮੋਬਾਈਲ ਵਿਚ ਸੇਂਟ ਪੀਟਰਜ਼ ਸਕੁਏਅਰ ਵਿਚ ਆਏ ਸਨ। ਜ਼ਿਕਰਯੋਗ ਹੈ ਕਿ ਜੋਰਜ ਮਾਰੀਓ ਬਰਗੋਗਲੀਓ ਨੂੰ 13 ਮਾਰਚ 2013 ਨੂੰ ਪੋਪ ਚੁਣਿਆ ਗਿਆ ਸੀ। ਉਨ੍ਹਾਂ ਸਾਦਗੀ ਨੂੰ ਸ਼ਾਨਦਾਰ ਭੂਮਿਕਾ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਪੂਰਵਜਾਂ ਵੱਲੋਂ ਵਰਤੇ ਗਏ ਅਪੋਸਟੋਲਿਕ ਪੈਲੇਸ ਵਿਚ ਸਜਾਵਟੀ ਪੋਪ ਅਪਾਰਟਮੈਂਟਾਂ ’ਤੇ ਕਦੇ ਵੀ ਕਬਜ਼ਾ ਨਹੀਂ ਕੀਤਾ। ਪੋਪ ਦਾ ਕਹਿਣਾ ਸੀ ਕਿ ਉਹ ਆਪਣੀ "ਮਨੋਵਿਗਿਆਨਕ ਸਿਹਤ" ਲਈ ਇਕ ਭਾਈਚਾਰਕ ਮਾਹੌਲ ਵਿੱਚ ਰਹਿਣਾ ਪਸੰਦ ਕਰਦਾ ਹੈ। -ਏਐੱਨਆਈ

 

Advertisement
Tags :
Pope Francis dies at 88