DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀਲੰਕਾ ਵਿਚ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ

ਕੋਲੰਬੋ, 21 ਸਤੰਬਰ Sri Lankan Presidential Election: ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਅਹਿਮ ਚੋਣ ਲਈ ਸ਼ਨਿੱਚਰਵਾਰ ਨੂੰ ਮੁਲਕ ਦੇ ਵੋਟਰ ਵੱਡੀ ਗਿਣਤੀ ਵਿਚ ਵੋਟਾਂ ਪਾ ਰਹੇ ਹਨ। ਗ਼ੌਰਤਲਬ ਹੈ ਕਿ 2022 ਵਿਚ ਪੇਸ਼ ਆਏ ਭਿਆਨਕ ਮਾਲੀ ਸੰਕਟ ਤੋਂ ਬਾਅਦ ਇਸ ਟਾਪੂ...

  • fb
  • twitter
  • whatsapp
  • whatsapp
featured-img featured-img
ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਉਨ੍ਹਾਂ ਦੀ ਪਤਨੀ ਸ਼ਨਿੱਚਰਵਾਰ ਨੂੰ ਰਾਜਧਾਨੀ ਕੋਲੰਬੋ ਵਿਚ ਰਾਸ਼ਟਰਪਤੀ ਚੋਣ ਲਈ ਵੋਟ ਪਾਉਣ ਤੋਂ ਬਾਅਦ ਆਪਣੇ ਉਂਗਲ ’ਤੇ ਲੱਗਾ ਸਿਆਹੀ ਦਾ ਨਿਸ਼ਾਨ ਦਿਖੀਉਂਦੇ ਹੋਏ। -ਫੋਟੋ: ਪੀਟੀਆਈ
Advertisement

ਕੋਲੰਬੋ, 21 ਸਤੰਬਰ

Sri Lankan Presidential Election: ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਅਹਿਮ ਚੋਣ ਲਈ ਸ਼ਨਿੱਚਰਵਾਰ ਨੂੰ ਮੁਲਕ ਦੇ ਵੋਟਰ ਵੱਡੀ ਗਿਣਤੀ ਵਿਚ ਵੋਟਾਂ ਪਾ ਰਹੇ ਹਨ। ਗ਼ੌਰਤਲਬ ਹੈ ਕਿ 2022 ਵਿਚ ਪੇਸ਼ ਆਏ ਭਿਆਨਕ ਮਾਲੀ ਸੰਕਟ ਤੋਂ ਬਾਅਦ ਇਸ ਟਾਪੂ ਮੁਲਕ ਵਿਚ ਇਹ ਪਹਿਲੀਆਂ ਆਮ ਚੋਣਾਂ ਹਨ।

Advertisement

ਇਹ ਚੋਣ ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਲਈ ਇਕ ਵੱਡੀ ਪਰਖ ਦੀ ਘੜੀ ਹੈ, ਜੋ ਮੁਲਕ ਨੂੰ ਮੁੜ ਆਰਥਿਕ ਲੀਹ ਉਤੇ ਪਾਉਣ ਦਾ ਸਿਹਰਾ ਆਪਣੇ ਸਿਰ ਸਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ 1982 ਤੋਂ ਬਾਅਦ ਸਭ ਤੋਂ ਵੱਧ ਜ਼ੋਰਦਾਰ ਢੰਗ ਨਾਲ ਲੜੀ ਜਾ ਰਹੀ ਰਾਸ਼ਟਰਪਤੀ ਚੋਣ ਹੈ, ਜਿਸ ਲਈ 38 ਉਮੀਦਵਾਰ ਮੈਦਾਨ ਵਿਚ ਹਨ।

Advertisement

ਇਸ ਚੋਣ ਲਈ ਕਰੀਬ 1.70 ਕਰੋੜ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹਨ ਅਤੇ ਉਨ੍ਹਾਂ ਲਈ 13400 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਸਬੰਧੀ ਬੁੱਧ ਵਿਹਾਰਾਂ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਨੂੰ ਪੋਲਿੰਗ ਸਟੇਸ਼ਨਾਂ ਵਿਚ ਬਦਲਿਆ ਗਿਆ ਹੈ। ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮ 4 ਵਜੇ ਤੱਕ ਚੱਲੇਗੀ। ਅਧਿਕਾਰੀਆਂ ਮੁਤਾਬਕ ਬਾਅਦ ਦੁਪਹਿਰ ਤੱਕ ਕਰੀਬ 60 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। -ਪੀਟੀਆਈ

Advertisement
×