ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਆਪ’ ਦਿੱਲੀ ਲਈ ਕਿਸੇ ‘ਆਪਦਾ’ ਤੋਂ ਘੱਟ ਨਹੀਂਂ: ਮੋਦੀ

Modi Attacks Kejriwal Over 'Sheeshmahal' ‘ਆਪਦਾ ਕੋ ਨਹੀਂ ਸਹੇਂਗੇ, ਬਦਲ ਕਰ ਰਹੇਂਗੇ’ ਦਾ ਨਾਅਰਾ ਦਿੱਤਾ
ਫੋਟੋ ਏਐੱਨਆਈ
Advertisement

ਨਵੀਂ ਦਿੱਲੀ, 3 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਆਪ’ ਦਿੱਲੀ ਲਈ ਕਿਸੇ ‘ਆਪਦਾ’ (ਵੱਡੀ ਮੁਸੀਬਤ) ਤੋਂ ਘੱਟ ਨਹੀਂ ਹੈ ਤੇ ਇਸ ‘ਆਪਦਾ’ ਨੇ ਪਿਛਲੇ ਦਸ ਸਾਲਾਂ ਤੋਂ ਕੌਮੀ ਰਾਜਧਾਨੀ ਨੂੰ ਆਪਣੀ ਮੁੱਠੀ ਵਿਚ ਲਿਆ ਹੋਇਆ ਹੈ। ਕੌਮੀ ਰਾਜਧਾਨੀ ਵਿਚ ਮਕਾਨ ਉਸਾਰੀ ਤੇ ਸਿੱਖਿਆ ਸੈਕਟਰਾਂ ਸਣੇ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਤਾਂ ਕੌਮੀ ਰਾਜਧਾਨੀ ਦੀ ਹਾਲਤ ਬੱਦ ਤੋਂ ਬੱਦਤਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਇੰਨੀਆਂ ਕੋਸ਼ਿਸ਼ਾਂ ਕਰ ਰਹੀ ਹੈ, ਦੂਜੇ ਪਾਸੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਵੱਲੋਂ ਸਰ੍ਹੇਆਮ ਝੂਠ ਬੋਲੇ ਜਾ ਰਹੇ ਹਨ। ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਸਕੂਲ ਸਿੱਖਿਆ ਤੋਂ ਲੈ ਕੇ ਪ੍ਰਦੂਸ਼ਣ ਖਿਲਾਫ਼ ਲੜਾਈ ਤੇ ਸ਼ਰਾਬ ਕਾਰੋਬਾਰ ਸਣੇ ਕਈ ਖੇਤਰਾਂ ਵਿਚ ਭ੍ਰਿਸ਼ਟਾਚਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ‘ਆਪ’ ਨੂੰ ਹਰਾਉਣ ਦਾ ਸੱਦਾ ਦਿੰਦਿਆਂ ‘ਆਪਦਾ ਕੋ ਨਹੀਂ ਸਹੇਂਗੇ, ਬਦਲ ਕਰ ਰਹੇਂਗੇ’ ਦਾ ਨਾਅਰਾ ਦਿੱਤਾ।

Advertisement

ਇਥੇ ਅਸ਼ੋਕ ਵਿਹਾਰ ਦੀ ਰਾਮਲੀਲ੍ਹਾ ਗਰਾਊਂਡ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਨਜ਼ ਕਸਦਿਆਂ ਕਿਹਾ, ‘‘ਮੈਂ ਵੀ ਕੋਈ ਸ਼ੀਸ਼ ਮਹਿਲ ਬਣਾ ਸਕਦਾ ਸੀ।’’ ਪ੍ਰਧਾਨ ਮੰਤਰੀ ਨੇ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਰਹਿੰਦਿਆਂ ਆਪਣੇ ਲਈ ਆਲੀਸ਼ਾਨ ਰਿਹਾਇਸ਼ ਬਣਾਉਣ ਦੇ ਹਵਾਲੇ ਨਾਲ ਕਿਹਾ, ‘‘ਦੇਸ਼ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੋਦੀ ਨੇ ਕਦੇ ਵੀ ਆਪਣੇ ਲਈ ਘਰ ਨਹੀਂ ਬਣਾਇਆ ਪਰ ਗਰੀਬਾਂ ਲਈ 4 ਕਰੋੜ ਤੋਂ ਵੱਧ ਘਰ ਬਣਾਏ ਹਨ।’’ ਉਨ੍ਹਾਂ ਕਿਹਾ, ‘‘ਮੈਂ ਵੀ ਆਪਣੇ ਲਈ ਇੱਕ ਸ਼ੀਸ਼ ਮਹਿਲ ਬਣਾ ਸਕਦਾ ਸੀ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਜਦੋਂ ਵੀ ਤੁਸੀਂ ਝੁੱਗੀ-ਝੌਂਪੜੀ ਵਾਲਿਆਂ ਨਾਲ ਗੱਲਬਾਤ ਕਰਦੇ ਹੋ ਅਤੇ ਉਨ੍ਹਾਂ ਨੂੰ ਮਿਲਦੇ ਹੋ ਤਾਂ ਮੇਰੀ ਤਰਫੋਂ ਉਨ੍ਹਾਂ ਨੂੰ ਇਹ ਦੱਸੋ ਕਿ ਅੱਜ ਨਹੀਂ ਤਾਂ ਕੱਲ੍ਹ ਉਨ੍ਹਾਂ ਨੂੰ ਪੱਕੇ ਮਕਾਨ ਮਿਲਣਗੇ। 'ਵਿਕਸਿਤ ਭਾਰਤ' ਦੇ ਟੀਚਿਆਂ ਨੂੰ ਸਾਕਾਰ ਕਰਨ 'ਚ ਸ਼ਹਿਰਾਂ ਦੀ ਅਹਿਮ ਭੂਮਿਕਾ ਹੋਵੇਗੀ। ਅਸੀਂ ਇਸ ਸੰਕਲਪ ਨਾਲ ਕੰਮ ਕਰ ਰਹੇ ਹਾਂ ਕਿ 'ਵਿਕਸਿਤ ਭਾਰਤ' ਵਿੱਚ ਦੇਸ਼ ਦੇ ਹਰ ਨਾਗਰਿਕ ਦਾ ਪੱਕਾ ਘਰ ਹੋਣਾ ਚਾਹੀਦਾ ਹੈ।’’

(PTI Photo)

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੁਕ ਹੁੰਦਿਆਂ ਕਿਹਾ, “ਜਦੋਂ ਮੈਂ ਅੱਜ ਇੱਥੇ ਹਾਂ ਤਾਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਆਉਣੀਆਂ ਸੁਭਾਵਿਕ ਹਨ। ਜਦੋਂ ਦੇਸ਼ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਲੜ ਰਿਹਾ ਸੀ, ਮੇਰੇ ਵਰਗੇ ਬਹੁਤ ਸਾਰੇ ਲੋਕ ਜੋ, ਪਰਦੇ ਪਿੱਛਿਓਂ ਕੰਮ ਕਰ ਰਹੇ ਸਨ, ਅੰਦੋਲਨ ਦਾ ਹਿੱਸਾ ਸਨ ਤੇ ਉਨ੍ਹਾਂ ਲਈ ਰਹਿਣ ਦਾ ਟਿਕਾਣਾ ਅਸ਼ੋਕ ਵਿਹਾਰ ਸੀ।

ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਜੇ ਕਲੱਸਟਰਾਂ ਦੇ ਨਿਵਾਸੀਆਂ ਲਈ 1,675 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕੀਤਾ ਅਤੇ ਅਸ਼ੋਕ ਵਿਹਾਰ ਦਿੱਲੀ ਵਿੱਚ ਸਵਾਭੀਮਾਨ ਅਪਾਰਟਮੈਂਟਸ ਵਿੱਚ ਯੋਗ ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ। -ਏਐੱਨਆਈ

Advertisement
Tags :
AAPArvind KejriwalBJPModi Attacks Kejriwal Over 'Sheeshmahal'PM Narendra Modi