DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PAMBAN BRIDGE ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਫਟ ਸਪੈਨ ਵਾਲੇ ਪੰਬਨ ਪੁਲ ਦਾ ਉਦਘਾਟਨ

ਰਾਮਨੌਮੀ ਮੌਕੇ ਵਿਸ਼ਵ ਪ੍ਰਸਿੱਧ ਰਾਮੇਸ਼ਵਰਮ ਮੰਦਰ ਜਾ ਕੇ ਪ੍ਰਾਰਥਨਾ ਕਰਨਗੇ ਪ੍ਰਧਾਨ ਮੰਤਰੀ
  • fb
  • twitter
  • whatsapp
  • whatsapp
featured-img featured-img
ਪੰਬਨ ਪੁਲੀ ਦੀ ਏਰੀਅਲ ਤਸਵੀਰ। ਫੋਟੋ: ਪੀਟੀਆਈ
Advertisement

ਰਾਮੇਸ਼ਵਰਮ(ਤਾਮਿਲ ਨਾਡੂ), 6 ਅਪਰੈਲ

PAMBAN BRIDGE ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮਨੌਮੀ ਮੌਕੇ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ। ਇਹ ਰੇਲ ਲਿੰਕ ਮੁੱਖ ਭੂਮੀ ਨੂੰ ਰਾਮੇਸ਼ਵਰਮ ਟਾਪੂ ਨਾਲ ਜੋੜੇਗਾ।

Advertisement

ਇਹ ਦੇਸ਼ ਦਾ ਪਹਿਲਾ ਵਰਟੀਕਲ ਲਿਫਟ ਮੈਕੇਨਿਜ਼ਮ ਵਾਲਾ ਪੁਲ ਹੈ, ਜਿਸ ਨੂੰ ਕਿਸੇ ਸਮੁੰਦਰੀ ਜਹਾਜ਼ ਨੂੰ ਲਾਂਘਾ ਦੇਣ ਲਈ ਵਰਟੀਕਲ ਲਿਫਟ (ਉੱਪਰ ਚੁੱਕ ਕੇ) ਕਰਕੇ ਖੋਲ੍ਹਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਬਨ ਪੁਲ ਦਾ ਰਿਮੋਟ ਨਾਲ ਉਦਘਾਟਨ ਕਰਦੇ ਹੋਏ। ਫੋਟੋ: ਏਐੱਨਆਈ

ਇਸ ਪੁਲ ਦੇ ਚਾਲੂ ਹੋਣ ਨਾਲ ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਸਾਲ ਭਰ ਆਉਣ ਵਾਲੇ ਸ਼ਰਧਾਲੂਆਂ ਦਾ ਇਸ ਅਧਿਆਤਮਿਕ ਅਸਥਾਨ ਨਾਲ ਰਾਬਤਾ ਬਿਹਤਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਪੁਲ ਦੇ ਵਰਟੀਕਲ ਲਿਫਟ ਮੈਕੇਨਿਜ਼ਮ ਨੂੰ ਰਿਮੋਟਲੀ ਚਲਾਇਆ ਅਤੇ ਰਾਮੇਸ਼ਵਰਮ-ਤਾਂਬਰਮ ਐਕਸਪ੍ਰੈਸ ਅਤੇ ਇੱਕ ਕੋਸਟ ਗਾਰਡ ਜਹਾਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਨਵਾਂ ਪੰਬਨ ਪੁਲ ਅਤੇ ਇਸ ਦਾ ਵਰਟੀਕਲ ਲਿਫਟ ਸਪੈਨ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ।

ਸ੍ਰੀ ਮੋਦੀ ਮਗਰੋਂ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ, ਜਿੱਥੇ ਪੰਬਨ ਪੁਲ ਅਤੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਅਧਿਕਾਰਤ ਤੌਰ ’ਤੇ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। -ਪੀਟੀਆਈ

Advertisement
×