DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PM Modi in France ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ Marseille ਸ਼ਹਿਰ ਪੁੱਜੇ, ਨਵੇਂ ਭਾਰਤੀ ਕੌਂਸੁਲੇਟ ਦਾ ਕਰਨਗੇ ਉਦਘਾਟਨ

ਪ੍ਰਮਾਣੂ ਪ੍ਰਾਜੈਕਟ ਦੀ ਫੇਰੀ ਵੀ ਏਜੰਡੇ ’ਚ ਸ਼ਾਮਲ
  • fb
  • twitter
  • whatsapp
  • whatsapp
Advertisement

ਪੈਰਿਸ, 12 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਫਰਾਂਸ ਦੇ Marseille ਸ਼ਹਿਰ ਪਹੁੰਚੇ ਤੇ ਆਜ਼ਾਦੀ ਘੁਲਾਟੀਏ ਵੀਡੀ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਵਰਕਰ ਨੇ ਇਸੇ ਬੰਦਰਗਾਹੀ ਸ਼ਹਿਰ ਤੋਂ ‘ਭੱਜਣ ਦਾ ਦਲੇਰਾਨਾ ਯਤਨ’ ਕੀਤਾ ਸੀ। ਸ੍ਰੀ ਮੋਦੀ ਨੇ ਮੁਕਾਮੀ ਸਮੇਂ ਮੁਤਾਬਕ ਮੰਗਲਵਾਰ ਰਾਤ ਨੂੰ ਉਥੇ ਪਹੁੰਚਣ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਾਰਸਿਲੇ ਪਹੁੰਚ ਗਿਆ ਹਾਂ। ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਇਹ ਸ਼ਹਿਰ ਖਾਸ ਅਹਿਮੀਅਤ ਰੱਖਦਾ ਹੈ। ਇਥੇ ਹੀ ਮਹਾਨ ਵੀਰ ਸਾਵਰਕਰ ਨੇ ਭੱਜਣ ਦੀ ਦਲੇਰਾਨਾ ਕੋਸ਼ਿਸ਼ ਕੀਤੀ ਸੀ।’’

Advertisement

ਸ੍ਰੀ ਮੋਦੀ ਨੇ ਕਿਹਾ, ‘‘ਮੈਂ Marseille ਦੇ ਲੋਕਾਂ ਤੇ ਤਤਕਾਲੀ ਫਰਾਂਸੀਸੀ ਕਾਰਕੁਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੰਗ ਕੀਤੀ ਸੀ ਕਿ ਸਾਵਰਕਰ ਨੂੰ ਬਰਤਾਨਵੀ ਹਿਰਾਸਤ ਵਿਚ ਨਾ ਸੌਂਪਿਆ ਜਾਵੇ। ਵੀਰ ਸਾਵਰਕਰ ਦੀ ਬਹਾਦਰੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।’’

Marseille ਪੁੱਜਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਭਾਰਤੀ ਪਰਵਾਸੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੇਰ ਰਾਤ (ਭਾਰਤੀ ਸਮੇਂ ਮੁਤਾਬਕ ਤੜਕੇ 4:18 ਵਜੇ) ਐਕਸ ’ਤੇ ਇਕ ਪੋਸਟ ਵਿਚ ਸ੍ਰੀ ਮੋਦੀ ਨੇ ਲਿਖਿਆ, ‘‘ਰਾਸ਼ਟਰਪਤੀ ਇਮੈਨੂਅਲ ਮੈਕਰੌਂ ਤੇ ਮੈਂ ਕੁਝ ਦੇਰ ਪਹਿਲਾਂ Marseille ਪੁੱਜੇ ਹਾਂ। ਇਸ ਫੇਰੀ ਦੌਰਾਨ ਭਾਰਤ ਤੇ ਫਰਾਂਸ ਨੂੰ ਹੋਰ ਨੇੜੇ ਲਿਆਉਣ ਦੇ ਮੰਤਵ ਨਾਲ ਅਹਿਮ ਪ੍ਰੋਗਰਾਮ ਹੋਣਗੇ। ਜਿਸ ਭਾਰਤੀ ਕੌਂਸੁਲੇਟ ਦਾ ਉਦਘਾਟਨਾ ਕੀਤਾ ਜਾ ਰਿਹਾ ਹੈ, ਉਸ ਨਾਲ ਲੋਕਾਂ ਦਰਮਿਆਨ ਆਪਸੀ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਮੈਂ ਪਹਿਲੀ ਤੇ ਦੂਜੀ ਆਲਮੀ ਜੰਗ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦੇਵਾਂਗਾ।’’

ਪ੍ਰਧਾਨ ਮੰਤਰੀ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨਵੇਂ ਭਾਰਤੀ ਕੌਂਸੁਲੇਟ ਦੇ ਉਦਘਾਟਨ ਤੋਂ ਇਲਾਵਾ ਪਹਿਲੀ ਤੇ ਦੂਜੀ ਆਲਮੀ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਦੇ ਬਲਿਦਾਨ ਦੀ ਯਾਦ ਵਿਚ Mazargues War Cemetery ਦਾ ਦੌਰਾ ਵੀ ਕਰਨਗੇ। ਦੋਵਾਂ ਆਗੂਆਂ ਦੇ ਤਜਵੀਜ਼ਤ ਪ੍ਰੋਗਰਾਮ ਵਿਚ International Thermonuclear Experimental Reactor (ITER) project ਦੀ ਫੇਰੀ ਵੀ ਸ਼ਾਮਲ ਹੈ। -ਪੀਟੀਆਈ

Advertisement
×