PM Modi arrives in France ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਰੋਜ਼ਾ ਫੇਰੀ ਲਈ ਫਰਾਂਸ ਪੁੱਜੇ
ਪੈਰਿਸ, 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਰੋਜ਼ਾ ਫੇਰੀ ਲਈ ਫਰਾਂਸ ਪਹੁੰਚ ਗਏ ਹਨ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸਮਿਟ (ਸਿਖਰ ਵਾਰਤਾ) ਦੀ ਸਹਿ-ਪ੍ਰਧਾਨਗੀ ਦੇ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਸ੍ਰੀ ਮੋਦੀ ਨੇ ਪੈਰਿਸ ਪੁੱਜਣ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਥੋੜੀ ਦੇਰ ਪਹਿਲਾਂ ਪੈਰਿਸ ਪਹੁੰਚਿਆ ਹਾਂ। ਇੱਥੇ ਵੱਖ-ਵੱਖ ਪ੍ਰੋਗਰਾਮਾਂ ਦੀ ਉਡੀਕ ਕਰ ਰਿਹਾ ਹੈ, ਜੋ ਏਆਈ, ਤਕਨੀਕੀ ਅਤੇ ਨਵੀਨਤਾ ਵਰਗੇ ਭਵਿੱਖੀ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨਗੇ।’’ ਸ੍ਰੀ ਮੋਦੀ ਨੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। ਸ੍ਰੀ ਮੋਦੀ ਹਵਾਈ ਅੱਡੇ ਤੋਂ ਆਪਣੇ ਹੋਟਲ ਪੁੱਜੇ ਤਾਂ ਉਥੇ ਭਾਰਤੀ ਪਰਵਾਸੀ ਭਾਈਚਾਰੇ ਨੇ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।
Je viens d'atterrir à Paris. Je suis impatient d'y participer à différents événements dédiés à des secteurs d'avenir comme l'IA, la technologie et l'innovation. pic.twitter.com/hrR6xJu7o8
— Narendra Modi (@narendramodi) February 10, 2025
ਸ੍ਰੀ ਮੋਦੀ ਸ਼ਾਮ ਨੂੰ ਰਾਸ਼ਟਰਪਤੀ ਮੈਕਰੋਂ ਵੱਲੋਂ Élysée Palace ਵਿਚ ਦਿੱਤੀ ਜਾਣ ਵਾਲੀ ਰਾਤ ਦੀ ਦਾਅਵਤ ਵਿਚ ਸ਼ਾਮਲ ਹੋਣਗੇ। ਦਾਅਵਤ ਲਈ ਟੈੱਕ ਕੰਪਨੀਆਂ ਦੇ ਸੀਈਓਜ਼ ਤੋਂ ਇਲਾਵਾ ਕੁਝ ਨਾਮਵਰ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਸ੍ਰੀ ਮੋਦੀ ਮੰਗਲਵਾਰ ਨੂੰ ਰਾਸ਼ਟਰਪਤੀ ਮੈਕਰੋਂ ਨਾਲ ਏਆਈ ਐਕਸ਼ਨ ਸਮਿਟ ਦੀ ਸਹਿ ਮੇਜ਼ਬਾਨੀ ਕਰਨਗੇ। ਮੋਦੀ ਤੇ ਮੈਕਰੋਂ ਇਕ ਦੂਜੇ ਨਾਲ ਇਕੱਲਿਆਂ ਤੇ ਵਫ਼ਦ ਪੱਧਰ ਦੀ ਗੱਲਬਾਤ ਤੋਂ ਇਲਾਵਾ ਭਾਰਤ-ਫਰਾਂਸ ਸੀਈਓ’ਜ਼ ਦੀ ਫੋਰਮ ਨੂੰ ਵੀ ਸੰਬੋਧਨ ਕਰਨਗੇ।
ਬੁੱਧਵਾਰ ਨੂੰ ਦੋਵੇਂ ਆਗੂMazargues War Cemetery ਜਾਣਗੇ ਤੇ ਭਾਰਤੀ ਫੌਜੀਆਂ ਵੱਲੋਂ ਪਹਿਲੀ ਆਲਮੀ ਜੰਗ ਵਿਚ ਦਿੱਤੀਆਂ ਸ਼ਹੀਦੀਆਂ ਨੂੰ ਸ਼ਰਧਾਂਜਲੀ ਦੇਣਗੇ। ਉਹ ਮਾਰਸੇਲੇ (Marseille) ਵਿਚ ਨਵੇਂ ਭਾਰਤੀ ਕੌਂਸੁਲੇਟ ਜਨਰਲ ਦਾ ਵੀ ਉਦਘਾਟਨ ਕਰਨਗੇ।
ਮੋਦੀ ਤੇ ਮੈਕਰੋਂ Cadarache, ਕੌਮਾਂਤਰੀ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ (ਆਈਟੀਈਆਰ) ਸਾਈਟ ਉੱਤੇ ਵੀ ਜਾਣਗੇ। ਸ੍ਰੀ ਮੋਦੀ ਦੀ ਫਰਾਂਸ ਦੀ ਇਹ 6ਵੀਂ ਫੇਰੀ ਹੈ। ਫਰਾਂਸ ਤੋਂ ਸ੍ਰੀ ਮੋਦੀ ਆਪਣੇ ਵਿਦੇਸ਼ ਦੌਰੇ ਦੇ ਦੂਜੇ ਪੜਾਅ ਤਹਿਤ ਅਮਰੀਕਾ ਜਾਣਗੇ। -ਪੀਟੀਆਈ