DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Plane crash ਜਹਾਜ਼ ’ਚ ਸਵਾ ਲੱਖ ਲਿਟਰ ਤੇਲ ਸੀ, ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ: ਅਮਿਤ ਸ਼ਾਹ

Air India plane had 1.25 lakh litres of fuel, no chance to save anyone: Amit Shah
  • fb
  • twitter
  • whatsapp
  • whatsapp
Advertisement

ਲਾਸ਼ਾਂ ਦੇ ਡੀਐੱਨਏ ਟੈਸਟ ਮਗਰੋਂ ਮ੍ਰਿਤਕਾਂ ਦੀ ਅਸਲ ਗਿਣਤੀ ਜਾਰੀ ਕਰਨ ਦਾ ਦਾਅਵਾ

ਅਹਿਮਦਾਬਾਦ, 13 ਜੂਨ

Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾ ਲੱਖ ਲਿਟਰ ਦੇ ਕਰੀਬ ਈਂਧਣ ਸੀ। ਜਹਾਜ਼ ਕਰੈਸ਼ ਹੋਣ ਮਗਰੋਂ ਈਂਧਣ ਦੇ ਅੱਗ ਫੜ ਲੈਣ ਕਰਕੇ ਤਾਪਮਾਨ ਇੰਨਾ ਵੱਧ ਗਿਆ ਕਿ ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ। ਉਧਰ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਦਾ ਦੌਰਾ ਕਰ ਸਕਦੇ ਹਨ।

ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਹਾਜ਼ ਦੇ ਅੰਦਰ 1.25 ਲੱਖ ਲਿਟਰ ਤੇਲ ਸੀ। ਜਿਸ ਕਰਕੇ ਧਮਾਕੇ ਮਗਰੋਂ ਕਿਸੇ ਨੂੰ ਬਚਾਉਣਾ ਅਸੰਭਵ ਸੀ।’’ ਉਨ੍ਹਾਂ ਕਿਹਾ ਕਿ ਇਸ ਦੁਖਾਂਤ ਤੋਂ ਬਾਅਦ ਪੂਰਾ ਦੇਸ਼ ਡੂੰਘੇ ਸਦਮੇ ਵਿੱਚ ਹੈ। ਸ਼ਾਹ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ। ਸ਼ਾਹ ਨੇ ਕਿਹਾ ਕਿ ਡੀਐੱਨਏ ਟੈਸਟ ਮਗਰੋਂ ਪੀੜਤਾਂ ਦੀ ਪਛਾਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਅਧਿਕਾਰਤ ਗਿਣਤੀ ਜਾਰੀ ਕੀਤੀ ਜਾਵੇਗੀ।’’

ਉਨ੍ਹਾਂ ਕਿਹਾ, ‘‘ਖੁਸ਼ਖਬਰੀ ਇਹ ਹੈ ਕਿ ਇੱਕ ਵਿਅਕਤੀ ਹਾਦਸੇ ਵਿੱਚ ਬਚ ਗਿਆ ਅਤੇ ਮੈਂ ਉਸ ਨੂੰ ਮਿਲਣ ਤੋਂ ਬਾਅਦ ਇੱਥੇ ਆ ਰਿਹਾ ਹਾਂ।’’ ਸ਼ਾਹ ਨੇ ਕਿਹਾ, ‘‘ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਤੋਂ ਡੀਐਨਏ ਨਮੂਨੇ ਇਕੱਠੇ ਕਰਨ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਗੁਜਰਾਤ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਪੀੜਤਾਂ ਦੇ ਡੀਐਨਏ ਟੈਸਟ ਕਰਵਾਉਣਗੇ।’’ -ਪੀਟੀਆਈ

Advertisement
×