ਬੰਗਲਾਦੇਸ਼ ’ਚ ਸੰਸਦੀ ਚੋਣਾਂ ਅਗਲੇ ਸਾਲ ਫਰਵਰੀ ਵਿਚ ਹੋਣਗੀਆਂ: ਮੁੱਖ ਸਲਾਹਕਾਰ ਯੂਨਸ
ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਰਾਸ਼ਟਰ ਦੇ ਨਾਂ ਟੈਲੀਵਿਜ਼ਨ ਸੰਬੋਧਨ ’ਚ ਕੀਤਾ ਦਾਅਵਾ
ਢਾਕਾ ਵਿਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੀ ਤਕਰੀਰ ਨੂੰ ਸੁਣਦੇ ਹੋਏ ਸੁਰੱਖਿਆ ਕਰਮੀ ਤੇ ਹੋਰ ਲੋਕ। ਫੋਟੋ: ਪੀਟੀਆਈ
Advertisement
ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਗਲੀਆਂ ਸੰਸਦੀ ਚੋਣਾਂ ਅਗਲੇ ਸਾਲ ਫਰਵਰੀ ਵਿਚ ਹੋਣਗੀਆਂ। ਯੂਨਸ ਨੇ ਇਹ ਗੱਲ ਅੱਜ ਇਥੇ ਰਾਸ਼ਟਰ ਦੇ ਆਪਣੇ ਟੈਲੀਵਿਜ਼ਲ ਸੰਬੋਧਨ ਦੌਰਾਨ ਕਹੀ। ਦੱਸ ਦੇਈਏ ਕਿ ਵਿਦਿਆਰਥੀਆਂ ਦੀ ਅਗਵਾਈ ਵਾਲੀ ਰੋਸ ਪ੍ਰਦਰਸ਼ਨਾਂ ਵਾਲੇ ਅੰਦੋਲਨ ਦੀ ਅੱਜ ਪਹਿਲੀ ਬਰਸੀ ਸੀ। ਇਸ ਅੰਦੋਲਨ, ਜਿਸ ਨੂੰ ‘ਜੁਲਾਈ ਬਗ਼ਾਵਤ’ ਦਾ ਨਾਂ ਵੀ ਦਿੱਤਾ ਗਿਆ, ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਤਖ਼ਤਾ ਪਲਟ ਦਿੱਤਾ ਸੀ। ਯੂਨਸ ਨੇ ਰਾਸ਼ਟਰ ਦੇ ਨਾਂ ਸੰਬੋਧਨ ਵਿਚ ਕਿਹਾ, ‘‘ਅੰਤਰਿਮ ਸਰਕਾਰ ਵੱਲੋਂ, ਮੈਂ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਪੱਤਰ ਭੇਜਾਂਗਾ ਜਿਸ ਵਿੱਚ ਚੋਣ ਕਮਿਸ਼ਨ ਨੂੰ ਅਗਾਮੀ ਰਮਜ਼ਾਨ ਤੋਂ ਪਹਿਲਾਂ ਫਰਵਰੀ 2026 ਵਿੱਚ ਕੌਮੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਜਾਵੇਗੀ।’’ ਰਮਜ਼ਾਨ ਦਾ ਮਹੀਨਾ ਅਗਲੇ ਸਾਲ 17 ਜਾਂ 18 ਫਰਵਰੀ ਨੂੰ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਚ ਆਮ ਚੋਣਾਂ ਅਗਲੇ ਸਾਲ ਅਪਰੈਲ ਦੇ ਪਹਿਲੇ ਅੱਧ ਲਈ ਤਜਵੀਜ਼ਤ ਸਨ।
Advertisement
Advertisement
×