Parliament scuffle: ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੇਸ ਕਰਾਈਮ ਬਰਾਂਚ ਨੂੰ ਤਬਦੀਲ
ਨਵੀਂ ਦਿੱਲੀ, 20 ਦਸੰਬਰ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਸੰਸਦ ਦੇ ਬਾਹਰ ਧੱਕਾਮੁੱਕੀ ਨੂੰ ਲੈ ਕੇ ਦਰਜ ਕੇਸ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਭਾਜਪਾ ਦੀ ਸ਼ਿਕਾਇਤ ਉੱਤੇ ਰਾਹੁਲ ਗਾਂਧੀ ਖਿਲਾਫ਼ ਵੀਰਵਾਰ ਨੂੰ ਪਾਰਲੀਮੈਂਟਰੀ ਥਾਣੇ ਵਿਚ ਭਾਰਤੀ ਨਿਆਂਏ...
Advertisement
ਨਵੀਂ ਦਿੱਲੀ, 20 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਸੰਸਦ ਦੇ ਬਾਹਰ ਧੱਕਾਮੁੱਕੀ ਨੂੰ ਲੈ ਕੇ ਦਰਜ ਕੇਸ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਭਾਜਪਾ ਦੀ ਸ਼ਿਕਾਇਤ ਉੱਤੇ ਰਾਹੁਲ ਗਾਂਧੀ ਖਿਲਾਫ਼ ਵੀਰਵਾਰ ਨੂੰ ਪਾਰਲੀਮੈਂਟਰੀ ਥਾਣੇ ਵਿਚ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੰਸਦੀ ਅਹਾਤੇ ਵਿਚ ਹੋਈ ਕਥਿਤ ਧੱਕਾਮੁੱਕੀ ਵਿਚ ਭਾਜਪਾ ਦੇ ਦੋ ਐੱਮਪੀਜ਼ ਜ਼ਖ਼ਮੀ ਹੋ ਗਏ ਸਨ, ਜੋ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਧਰ ਕਾਂਗਰਸ ਨੇ ਵੀ ਇਸੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਉਂਝ ਗਾਂਧੀ ਨੇ ਆਪਣੇ ਉੱਤੇ ਲੱਗੇ ਧੱਕਾਮੁੱਕੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੀਟੀਆਈ
Advertisement
Advertisement
×