Pakistan violated spirit of IWT: ਦਹਿਸ਼ਤੀ ਹਮਲਿਆਂ ’ਚ 20 ਹਜ਼ਾਰ ਭਾਰਤੀਆਂ ਦੀ ਹੋਈ ਮੌਤ: ਭਾਰਤ
ਸੰਯੁਕਤ ਰਾਸ਼ਟਰ, 24 ਮਈ
Indus Waters Treaty: ਭਾਰਤ ਨੇ ਸਿੰਧੂ ਜਲ ਸੰਧੀ ’ਤੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਗਲਤ ਜਾਣਕਾਰੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸਲਾਮਾਬਾਦ ਨੇ ਭਾਰਤ ’ਤੇ ਤਿੰਨ ਜੰਗਾਂ ਥੋਪੀਆਂ ਅਤੇ ਹਜ਼ਾਰਾਂ ਦਹਿਸ਼ਤੀ ਹਮਲੇ ਕਰਵਾ ਕੇ ਸਿੰਧੂ ਜਲ ਸੰਧੀ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਪੀ ਹਰੀਸ਼ ਨੇ ਕਿਹਾ, ‘ਅਸੀਂ ਸਿੰਧੂ ਜਲ ਸੰਧੀ ਦੇ ਸਬੰਧ ਵਿਚ ਪਾਕਿਸਤਾਨ ਦੇ ਪ੍ਰਤੀਨਿਧੀ ਮੰਡਲ ਵੱਲੋਂ ਦਿੱਤੀ ਜਾ ਰਹੀ ਗਲਤ ਜਾਣਕਾਰੀ ਦਾ ਜਵਾਬ ਦੇਣ ਲਈ ਮਜਬੂਰ ਹੋਏ ਹਾਂ। ਭਾਰਤ ਨੇ ਹਮੇਸ਼ਾ ਉੱਚ ਰਿਪੇਰੀਅਨ ਰਾਜ ਦੇ ਤੌਰ 'ਤੇ ਜ਼ਿੰਮੇਵਾਰ ਤਰੀਕੇ ਨਾਲ ਕੰਮ ਕੀਤਾ ਹੈ।’
ਉਨ੍ਹਾਂ ਸਲੋਵੇਨੀਆ ਦੇ ਸਥਾਈ ਮਿਸ਼ਨ ਵੱਲੋਂ ਹਥਿਆਰਬੰਦ ਟਕਰਾਅ ਦੌਰਾਨ ਪਾਣੀ ਦੀ ਰੱਖਿਆ-ਨਾਗਰਿਕਾਂ ਦੀ ਜ਼ਿੰਦਗੀ ਦੀ ਸੁਰੱਖਿਆ’ ਵਿਸ਼ੇ ’ਤੇ ਕਰਵਾਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਮੀਟਿੰਗ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਹਮਲੇ ਦੇ ਮੱਦੇਨਜ਼ਰ ਭਾਰਤ ਨੇ ਫੈਸਲਾ ਕੀਤਾ ਸੀ ਕਿ 1960 ਦੀ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਵੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਲਈ ਆਪਣਾ ਸਮਰਥਨ ਰੱਦ ਨਹੀਂ ਕਰਦਾ ਤਦ ਤਕ ਇਹ ਸੰਧੀ ਮੁਅੱਤਲ ਰਹੇਗੀ। ਉਨ੍ਹਾਂ ਸੰਯੁਕਤ ਰਾਸ਼ਟਰ ਦੀ ਮੀਟਿੰਗ ਨੂੰ ਦੱਸਿਆ ਕਿ ਭਾਰਤ ਨੇ 65 ਸਾਲ ਪਹਿਲਾਂ ਨੇਕ ਭਾਵਨਾ ਨਾਲ ਸਿੰਧੂ ਜਲ ਸੰਧੀ ਕੀਤੀ ਸੀ।