ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਯੂਟਿਊਬ ਚੈਨਲ ਭਾਰਤ ’ਚ ਬਲਾਕ

ਬਾਬਰ, ਰਿਜ਼ਵਾਨ ਤੇ ਹੋਰ ਕਈ ਪਾਕਿਸਤਾਨੀ ਕ੍ਰਿਕਟਰਾਂ ਦੇ ਇੰਸਟਾਗ੍ਰਾਮ ਖਾਤੇ ਭਾਰਤ ’ਚ ਬਲਾਕ
Advertisement

ਨਵੀਂ ਦਿੱਲੀ, 2 ਮਈ

ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਦੋਵਾਂ ਮੁਲਕਾਂ ਵਿਚ ਬਣੇ ਤਣਾਅ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਯੂਟਿਊਬ ਚੈਨਲ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ‘ਝੂਠੀ, ਭੜਕਾਊ ਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ’ ਪ੍ਰਸਾਰਿਤ ਕਰਨ ਦੇ ਦੋਸ਼ ਵਿਚ ਬਲਾਕ ਕਰ ਦਿੱਤਾ ਸੀ ਅਤੇ ਪਹਿਲਗਾਮ ਹਮਲੇ ਬਾਰੇ ਬੀਬੀਸੀ ਦੀ ਰਿਪੋਰਟਿੰਗ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਹੈ।

Advertisement

ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਬੀਬੀਸੀ ਦੀ ਰਿਪੋਰਟਿੰਗ ਦੀ ਵੀ ਨਿਗਰਾਨੀ ਕਰੇਗਾ, ਜਿਸ ਵਿੱਚ ਅਤਿਵਾਦੀਆਂ ਨੂੰ ਖਾੜਕੂ ਦੱਸਿਆ ਗਿਆ ਸੀ। ਬਲਾਕ ਕੀਤੇ ਗਏ ਯੂਟਿਊਬ ਚੈਨਲਾਂ ਵਿੱਚ ਡਾਅਨ ਨਿਊਜ਼, ਇਰਸ਼ਾਦ ਭੱਟੀ, ਸਮਾਂ ਟੀਵੀ, ਏਆਰਵਾਈ ਨਿਊਜ਼, ਬੋਲ ਨਿਊਜ਼, ਰਫ਼ਤਾਰ, ਦਿ ਪਾਕਿਸਤਾਨ ਰੈਫਰੈਂਸ, ਜੀਓ ਨਿਊਜ਼, ਸਮਾਂ ਸਪੋਰਟਸ, ਜੀਐਨਐਨ, ਉਜ਼ੈਰ ਕ੍ਰਿਕਟ, ਉਮਰ ਚੀਮਾ ਐਕਸਕਲੂਸਿਵ, ਅਸਮਾ ਸ਼ਿਰਾਜ਼ੀ, ਮੁਨੀਬ ਫਾਰੂਕ, ਸੁਨੋ ਨਿਊਜ਼ ਅਤੇ ਰਾਜ਼ੀ ਨਾਮਾ ਸ਼ਾਮਲ ਹਨ।

ਇਸ ਦੌਰਾਨ ਭਾਰਤ ਨੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਤੇ ਵਸੀਮ ਅਕਰਮ ਸਣੇ ਪਾਕਿਸਤਾਨ ਦੇ ਮੌਜੂਦਾ ਤੇ ਸਾਬਕਾ ਕ੍ਰਿਕਟਰਾਂ ਦੇ ਇੰਸਟਾਗ੍ਰਾਮ ਖਾਤੇ ਭਾਰਤ ਵਿਚ ਬੰਦ ਕਰ ਦਿੱਤੇ ਹਲ। ਜਿਨ੍ਹਾਂ ਪਾਕਿ ਕ੍ਰਿਕਟਰਾਂ ਦੇ ਇੰਸਟਾ ਖਾਤਿਆਂ ’ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿਚ ਟੈਸਟ ਕਪਤਾਨ ਸ਼ਾਨ ਮਸੂਦ, ਤੇਜ਼ ਗੇਂਦਬਾਜ਼ ਹਸਨ ਅਲੀ ਤੇ ਨਸੀਮ ਸ਼ਾਹ, ਬੱਲੇਬਾਜ਼ ਇਮਾਮ ਉਲ ਹੱਕ, ਹਰਫ਼ਨਮੌਲਾ ਸ਼ਦਾਬ ਖ਼ਾਨ ਤੇ ਸਾਬਕਾ ਖਿਡਾਰੀ ਸ਼ੋਇਬ ਅਖ਼ਤਰ ਤੇ ਸ਼ਾਹਿਦ ਅਫ਼ਰੀਦੀ ਸ਼ਾਮਲ ਹਨ। ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਤੇ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਦਾ ਇੰਸਟਾਗ੍ਰਾਮ ਖਾਤਾ ਵੀ ਹੁਣ ਭਾਰਤ ਵਿਚ ਬੰਦ ਹੈ। ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਵਕਾਰ ਯੂਨਿਸ ਤੇ ਸਾਬਕਾ ਕਪਤਾਨ ਮਿਸਬਾਹ ਉਲ ਹੱਕ ਦੇ ਖਾਤੇ ਅਜੇ ਤੱਕ ਬੰਦ ਨਹੀਂ ਕੀਤੇ ਗਏ। ਪਾਕਿਸਤਾਨ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਦਾ ਇੰਸਟਾਗ੍ਰਾਮ ਖਾਤਾ ਬੁੱਧਵਾਰ ਨੂੰ ਹੀ ਬੰਦ ਕਰ ਦਿੱਤਾ ਸੀ।

-ਪੀਟੀਆਈ

Advertisement
Tags :
Youtube
Show comments