DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pakistan govt promotes Asim Munir as Field Marshal ਪਾਕਿਸਤਾਨ ਵੱਲੋਂ ਫੌਜ ਮੁਖੀ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ

ਫੌਜ ਦਾ ਸਭ ਤੋਂ ਉਚਾ ਰੈਂਕ ਦਿੱਤਾ; ਅਯੂਬ ਖਾਨ ਤੋਂ ਬਾਅਦ ਪਹਿਲੀ ਵਾਰ ਇਸ ਅਹੁਦੇ ’ਤੇ ਕੀਤੀ ਨਿਯੁਕਤੀ
  • fb
  • twitter
  • whatsapp
  • whatsapp
featured-img featured-img
ਪਾਕਿਸਤਾਨੀ ਜਨਰਲ ਸੱਯਦ ਆਸਿਮ ਮੁਨੀਰ
Advertisement

ਇਸਲਾਮਾਬਾਦ, 20 ਮਈ

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦਿੱਤੀ ਗਈ ਹੈ। ਸਰਕਾਰੀ ਟੀਵੀ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ਨੇ ਅੱਜ ਇਸ ਸਬੰਧੀ ਮਨਜ਼ੂਰੀ ਦਿੱਤੀ। ਉਨ੍ਹਾਂ ਨੂੰ ਇਹ ਤਰੱਕੀ ਭਾਰਤ ਨਾਲ ਹਾਲ ਹੀ ਦੇ ਸੰਘਰਸ਼ ਵਿੱਚ ਹਥਿਆਰਬੰਦ ਬਲਾਂ ਦੀ ਸਫਲਤਾਪੂਰਵਕ ਅਗਵਾਈ ਕਰਨ ਦੇ ਇਵਜ਼ ਵਜੋਂ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਫੀਲਡ ਮਾਰਸ਼ਲ ਪਾਕਿਸਤਾਨ ਫੌਜ ਦਾ ਸਰਵੋਤਮ ਰੈਂਕ ਹੈ। ਪਾਕਿਸਤਾਨ ਵਿਚ ਫੀਲਡ ਮਾਰਸ਼ਲ ਦਾ ਅਹੁਦਾ ਫੌਜ, ਹਵਾਈ ਫੌਜ ਤੇ ਜਲ ਫੌਜ ਤੋਂ ਵੀ ਉਚਾ ਹੁੰਦਾ ਹੈ। ਪਾਕਿਸਤਾਨ ਦੇ ਇਤਿਹਾਸ ਵਿਚ 1959 ਵਿੱਚ ਅਯੂਬ ਖਾਨ ਨੂੰ ਫੀਲਡ ਮਾਰਸ਼ਲ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਕਿਸੇ ਨੂੰ ਵੀ ਇਹ ਅਹੁਦਾ ਨਹੀਂ ਦਿੱਤਾ ਗਿਆ। ਪੀਟੀਆਈ

Advertisement

Advertisement
×