ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿਸਤਾਨ: LPG ਨਾਲ ਭਰੇ ਟੈਂਕਰ ’ਚ ਧਮਾਕਾ, 6 ਲੋਕਾਂ ਦੀ ਮੌਤ

ਲਾਹੌਰ, 27 ਜਨਵਰੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਤਰਲ ਪੈਟਰੋਲੀਅਮ ਗੈਸ ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਵਿੱਚ ਇੱਕ ਨਾਬਾਲਗ ਲੜਕੀ ਸਮੇਤ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ...
ਸੰਕੇਤਕ ਤਸਵੀਰ
Advertisement

ਲਾਹੌਰ, 27 ਜਨਵਰੀ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਤਰਲ ਪੈਟਰੋਲੀਅਮ ਗੈਸ ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਵਿੱਚ ਇੱਕ ਨਾਬਾਲਗ ਲੜਕੀ ਸਮੇਤ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ ਗਏ। ਰਾਹਤ ਕਾਰਜ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੁਲਤਾਨ ਦੇ ਹਾਮਿਦ ਪੁਰ ਕਨੋਰਾ ਖੇਤਰ ਦੇ ਇੰਡਸਟਰੀਅਲ ਅਸਟੇਟ ’ਚ ਵਾਪਰੀ।

Advertisement

ਜੀਓ ਨਿਊਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਹੋਏ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ ਨਾਲ ਇੱਕ ਵੱਡੀ ਅੱਗ ਲੱਗ ਗਈ, ਜਿਸ ਨਾਲ ਟੁੱਟੇ ਹੋਏ ਵਾਹਨ ਦਾ ਮਲਬਾ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਡਿੱਗਿਆ, ਜਿਸ ਨਾਲ ਮਹੱਤਵਪੂਰਨ ਤਬਾਹੀ ਹੋਈ। 10 ਤੋਂ ਵੱਧ ਅੱਗ ਬੁਝਾਊ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਘਾਤਕ ਧਮਾਕੇ 'ਚ ਸ਼ੁਰੂਆਤੀ ਤੌਰ 'ਤੇ ਕੁੱਲ ਪੰਜ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਸੀ।

ਹਾਲਾਂਕਿ ਬਚਾਅ ਅਧਿਕਾਰੀਆਂ ਨੇ ਧਮਾਕੇ ਨਾਲ ਨੁਕਸਾਨੇ ਗਏ ਇੱਕ ਘਰ ਤੋਂ ਇੱਕ ਹੋਰ ਲਾਸ਼ ਬਰਾਮਦ ਕਰਨ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਵਿਚ ਇਕ ਨਾਬਾਲਗ ਲੜਕੀ ਅਤੇ ਦੋ ਔਰਤਾਂ ਸ਼ਾਮਲ ਹਨ।  ਪੁਲੀਸ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਦੇ ਆਸ-ਪਾਸ ਦੇ ਘੱਟੋ-ਘੱਟ 20 ਘਰ ਪੂਰੀ ਤਰ੍ਹਾਂ ਮਲਬੇ ’ਚ ਡਿੱਗ ਗਏ, ਜਦਕਿ 70 ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਹੈ। ਪੀਟੀਆਈ

Advertisement
Show comments