ਮੇਰੀ ਭੈਣ ਤੇ ਪਤਨੀ ਨੂੰ ਨਿਸ਼ਾਨਾ ਬਣਾ ਰਹੇ ਨੇ ਪਾਕਿਸਤਾਨੀ ਫੌਜ ਮੁਖੀ ਮੁਨੀਰ: ਇਮਰਾਨ ਖ਼ਾਨ
ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (72) ਨੇ ਫੌਜ ਮੁਖੀ ਆਸਿਮ ਮੁਨੀਰ ’ਤੇ ਉਨ੍ਹਾਂ ਦੇ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਜਨਰਲ ਨੇ ਸਾਰੀ ਨੈਤਿਕਤਾ ਨੂੰ ਦਫ਼ਨ ਕਰ ਦਿੱਤਾ ਹੈ ਅਤੇ ‘ਡਾਕੂਆਂ ਅਤੇ ਉਹ ‘ਡਫਰਾਂ ਦੇ ਗੱਠਜੋੜ’ Dacoits and Duffers Alliance ਦੇ ਅਧੀਨ ਕੰਮ ਚਲਾ ਰਿਹਾ ਹੈ।
ਖਾਨ ਨੇ ਅੱਜ ਸੋਸ਼ਲ ਮੀਡੀਆ ’ਚ ਪੋਸਟ ਵਿੱਚ ਕਿਹਾ, ‘‘ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਸਾਰੇ ਜ਼ੁਲਮ ਆਸਿਮ ਮੁਨੀਰ ਦੇ ਆਦੇਸ਼ਾਂ ’ਤੇ ਕੀਤੇ ਜਾ ਰਹੇ ਹਨ। ਸਾਡਾ ਦੇਸ਼ ਇਸ ਸਮੇਂ ‘ਆਸਿਮ ਕਾਨੂੰਨ’ ਦੇ ਅਧੀਨ ਹੈ। ਮੁਨੀਰ ਨੇ ਸਾਰੀ ਨੈਤਿਕਤਾ ਨੂੰ ਦਫ਼ਨ ਕਰ ਦਿੱਤਾ ਹੈ, ਉਹ ‘ਡਾਕੂਆਂ ਅਤੇ ਡੱਫਰਾਂ ਦੇ ਗੱਠਜੋੜ’ ਅਧੀਨ ਚੀਜ਼ਾਂ ਚਲਾ ਰਿਹਾ ਹੈ। ਇਸ ਨੈਤਿਕ ਨਿਘਾਰ ਦਾ ਸਭ ਤੋਂ ਸਪੱਸ਼ਟ ਸਬੂਤ ਇਹ ਹੈ ਕਿ ਮੇਰੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਕਈ ਮਾਮਲਿਆਂ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ ਦੀ ਪਾਰਟੀ ਦਾ ਦਾਅਵਾ ਹੈ ਕਿ ਖਾਨ ਦਾ ਗੁਨਾਹ ਫੌਜੀ ਸਥਾਪਨਾ ਦੀ ਤਾਕਤ ਨੂੰ ਚੁਣੌਤੀ ਦੇਣਾ ਸੀ।
ਖਾਨ ਨੇ ਮੁਨੀਰ ’ਤੇ ਆਪਣੀ ਭੈਣ ਅਲੀਮਾ ਖਾਨ ਵਿਰੁੱਧ ਮੁਹਿੰਮ ਚਲਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘‘ਮੇਰੀਆਂ ਭੈਣਾਂ ਅਤੇ ਮੇਰੀ ਪਤਨੀ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਲੀਮਾ ਖਾਨ ਸਿਰਫ ਮੇਰਾ ਸੁਨੇਹਾ ਪਹੁੰਚਾਉਣ ਲਈ ਅੱਗੇ ਆਉਂਦੀ ਹੈ। ਉਸ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਸ਼ਰਮਨਾਕ ਹੈ ਅਤੇ ਦੇਸ਼ ’ਤੇ ਥੋਪੇ ਗਏ ਸ਼ਾਸਨ ਦੇ ਡਰ ਅਤੇ ਬੁਜ਼ਦਿਲੀ ਦੇ ਸਬੂਤ ਹੈ।’’
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੇਗਮ ਦੀ ਰਾਜਨੀਤੀ ਵਿੱਚ ਕੋਈ ਭੂਮਿਕਾ ਨਹੀਂ ਹੈ।
ਇਮਰਾਨ ਖ਼ਾਨ ਮੁਤਾਬਕ, ‘‘ਬੁ਼ਸ਼ਰਾ solitary confinement ਵਿੱਚ ਹੈ ਅਤੇ ਬਾਹਰ ਕਿਸੇ ਵੀ ਰਾਜਨੀਤਕ ਸ਼ਖਸੀਅਤ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੈ। ਉਸ ਨੂੰ ਸਿਰਫ਼ ਕੈਦ ਦੀ ਸਜ਼ਾ ਸਹਿਣੀ ਪੈ ਰਹੀ ਹੈ ਕਿਉਂਕਿ ਉਹ ਮੇਰੀ ਪਤਨੀ ਹੈ। ਬੁਸ਼ਰਾ ਬੇਗਮ ਦੀ ਸਿਹਤ ਇਸ ਹੱਦ ਤੱਕ ਵਿਗੜ ਰਹੀ ਹੈ।’’