Pahalgam attack: ਧਮਾਕੇ ’ਚ ਦੋ ਲਸ਼ਕਰ ਦਹਿਸ਼ਤਗਰਦਾਂ ਦੇ ਘਰ ਤਬਾਹ
ਦੋਵਾਂ ਦਹਿਸ਼ਤਗਰਦਾਂ ਦੇ ਪਹਿਲਗਾਮ ਹਮਲੇ ’ਚ ਸ਼ਾਮਲ ਹੋਣ ਦਾ ਸ਼ੱਕ
Advertisement
ਸ੍ਰੀਨਗਰ, 25 ਅਪਰੈਲ
ਜੰਮੂ ਕਸ਼ਮੀਰ ਵਿਚ ਲਸ਼ਕਰ-ਏ-ਤਇਬਾ ਨਾਲ ਸਬੰਧਤ ਦੋ ਦਹਿਸ਼ਤਗਰਦਾਂ ਦੇ ਘਰ ਧਮਾਕੇ ਵਿਚ ਤਬਾਹ ਹੋ ਗਏ। ਇਹ ਦੋਵੇਂ ਦਹਿਸ਼ਤਗਰਦ ਕਥਿਤ ਪਹਿਲਗਾਮ ਹਮਲੇ ਵਿਚ ਸ਼ਾਮਲ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਹੋਏ ਇਨ੍ਹਾਂ ਧਮਾਕਿਆਂ ਵਿਚ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ।
Advertisement
ਅਧਿਕਾਰੀਆਂ ਨੇ ਕਿਹਾ ਕਿ ਸਲਾਮਤੀ ਦਸਤੇ ਲਸ਼ਕਰ-ਏ-ਤਇਬਾ ਦੇ ਦੋ ਦਹਿਸ਼ਤਗਰਦਾਂ ਆਦਿਲ ਹੁਸੈਨ ਠੋਕਰ ਤੇ ਆਸਿਫ਼ ਸ਼ੇਖ਼ ਦੇ ਘਰਾਂ ਦੀ ਤਲਾਸ਼ੀ ਲੈ ਰਹੇ ਸਨ ਜਦੋਂ ਉਥੇ ਪਹਿਲਾਂ ਤੋਂ ਰੱਖੇ ਵਿਸਫੋਟਕ ਚੱਲ ਗਏ। ਅਧਿਕਾਰੀਆਂ ਨੇ ਕਿਹਾ ਕਿ ਵਿਸਫੋਟਕਾਂ ਨਾਲ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ।
ਠੋਕਰ, ਜੋ ਦੱਖਣੀ ਕਸ਼ਮੀਰ ਦੇ ਅਨੰਤਨਾਗ ਦਾ ਵਸਨੀਕ ਹੈ, ਮੰਗਲਵਾਰ ਨੂੰ ਪਹਿਲਗਾਮ ਵਿਚ ਹੋਏ ਕਤਲੇਆਮ ਦੇ ਮੁੱਖ ਮੁਲਜ਼ਮਾਂ ’ਚੋਂ ਇਕ ਹੈ ਜਦੋਂਕਿ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਦੇ ਰਹਿਣ ਵਾਲੇ ਸ਼ੇਖ ’ਤੇ ਇਸ ਹਮਲੇ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। -ਪੀਟੀਆਈ
Advertisement
×