DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Operation Sindoor: ਪਹਿਲਗਾਮ ਹਮਲਾ ਵਹਿਸ਼ੀ ਸੀ, ਪਾਕਿਸਤਾਨ ਨਾਲ ਜੁੜੇ ਸੀ ਤਾਰ: ਮਿਸਰੀ

ਨਵੀਂ ਦਿੱਲੀ, 7 ਮਈ Operation Sindoor: ਭਾਰਤ ਸਰਕਾਰ ਨੇ ਮੰਗਲਵਾਰ ਨੂੰ ਸਾਫ਼ ਕੀਤਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਇਆ ਦਹਿਸ਼ਤੀ ਹਮਲਾ ਸਿਰਫ਼ ਇਕ ਹਮਲਾ ਨਹੀਂ ਬਲਕਿ ਇਕ ਸੋਚ ਸਮਝੀ ਸਾਜ਼ਿਸ਼ ਸੀ, ਜਿਸ ਦਾ ਇਕੋ ਇਕ ਮੰਤਵ ਸਮਾਜਿਕ ਸਥਿਰਤਾ, ਫ਼ਿਰਕੂ...
  • fb
  • twitter
  • whatsapp
  • whatsapp
featured-img featured-img
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 7 ਮਈ

Operation Sindoor: ਭਾਰਤ ਸਰਕਾਰ ਨੇ ਮੰਗਲਵਾਰ ਨੂੰ ਸਾਫ਼ ਕੀਤਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਇਆ ਦਹਿਸ਼ਤੀ ਹਮਲਾ ਸਿਰਫ਼ ਇਕ ਹਮਲਾ ਨਹੀਂ ਬਲਕਿ ਇਕ ਸੋਚ ਸਮਝੀ ਸਾਜ਼ਿਸ਼ ਸੀ, ਜਿਸ ਦਾ ਇਕੋ ਇਕ ਮੰਤਵ ਸਮਾਜਿਕ ਸਥਿਰਤਾ, ਫ਼ਿਰਕੂ ਸਦਭਾਵਨਾ ਤੇ ਵਿਕਾਸ ਕਾਰਜਾਂ ਨੂੰ ਅਸਰਅੰਦਾਜ਼ ਕਰਨਾ ਸੀ।

Advertisement

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ‘ਆਪਰੇਸ਼ਨ ਸਿੰਦੂਰ’ ਬਾਰੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲਗਾਮ ਹਮਲਾ ਦਰਿੰਦਗੀ/ਵਹਿਸ਼ੀਪਣ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਟੱਪ ਗਿਆ ਸੀ। ਉਨ੍ਹਾਂ ਕਿਹਾ, ‘‘ਇਹ ਹਮਲਾ ਸਿਰਫ਼ ਬੇਦੋਸ਼ੇ ਨਾਗਰਿਕਾਂ ’ਤੇ ਨਹੀਂ, ਬਲਕਿ ਇਹ ਜੰਮੂ ਕਸ਼ਮੀਰ ਦੀ ਉਸ ਸ਼ਾਂਤੀ ਤੇ ਵਿਕਾਸ ਅਮਲ ’ਤੇ ਸਿੱਧਾ ਹਮਲਾ ਸੀ, ਜਿਸ ਨੂੰ ਸਾਲਾਂ ਦੀ ਮਿਹਨਤ ਨਾਲ ਸਥਾਪਿਤ ਕੀਤਾ ਗਿਆ ਹੈ।’’

ਮਿਸਰੀ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਸਾਡੇ ਖੁਫ਼ੀਆ ਤੰਤਰ ਨੇ ਇਸ ਹਮਲੇ ਵਿਚ ਸ਼ਾਮਲ ਅਤਿਵਾਦੀਆਂ ਤੇ ਸਾਜ਼ਿਸ਼ਘਾੜਿਆਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ ਪਾਕਿਸਤਾਨ ਨਾਲ ਜੁੜੇ ਤਾਰਾਂ ਦਾ ਖੁਲਾਸਾ ਹੋਇਆ ਹੈ, ਜੋ ਇਸ ਹਮਲੇ ਦੀ ਸਾਜ਼ਿਸ਼ ਘੜਨ ਦੇ ਨਾਲ ਇਸ ਨੂੰ ਅੰਜਾਮ ਦੇ ਰਹੇ ਸਨ।

ਵਿਦੇਸ਼ ਸਕੱਤਰ ਨੇ ਕਿਹਾ, ‘‘ਇਸ ਹਮਲੇ ਦਾ ਮੰਤਵ ਜੰਮੂ ਕਸ਼ਮੀਰ ਵਿਚ ਫਿਰਕੂ ਤਣਾਅ ਪੈਦਾ ਕਰਨਾ ਸੀ, ਵਿਸ਼ੇਸ਼ ਕਰਕੇ ਉਦੋਂ ਜਦੋਂ ਸਮਾਜਿਕ ਸਥਿਰਤਾ, ਫ਼ਿਰਕੂ ਸਦਭਾਵਨਾ ਤੇ ਆਰਥਿਕ ਤਰੱਕੀ ਦੇ ਸੰਕੇਤ ਦਿਸਣ ਲੱਗੇ ਸਨ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੇ ਵਿਸ਼ੇਸ਼ ਤੌਰ ’ਤੇ ਅਕੀਦਾ ਪੁੱਛ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਉਨ੍ਹਾਂ ਦੇ ਇਰਾਦੇ ਸਾਫ਼ ਝਲਕਦੇ ਹਨ।

ਮਿਸਰੀ ਨੇ ‘ਆਪਰੇਸ਼ਨ ਸਿੰਦੂਰ’ ਨੂੰ ਲੈ ਕੇ ਕਿਹਾ ਕਿ ਇਹ ਸਿਰਫ਼ ਇੱਕ ਫ਼ੌਜੀ ਕਾਰਵਾਈ ਨਹੀਂ, ਸਗੋਂ ਇੱਕ ਠੋਸ ਸੰਦੇਸ਼ ਹੈ ਕਿ ਭਾਰਤ ਦਹਿਸ਼ਤਗਰਦੀ ਵਿਰੁੱਧ ਕਿਸੇ ਵੀ ਪੱਧਰ ’ਤੇ ਜਵਾਬ ਦੇਣ ਵਿੱਚ ਸਮਰੱਥ ਅਤੇ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਿਰਫ਼ ਦਹਿਸ਼ਤੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਅਤੇ ਇਹ ਕਾਰਵਾਈ ਸਟੀਕ, ਸੰਜਮੀ ਤੇ ਨਿਆਂਸੰਗਤ ਰਹੀ।

Advertisement
×