DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Aero India ਸ਼ੋਅ ਬੰਗਲੁਰੂ ਸ਼ੁਰੂ; ਰੱਖਿਆ ਮੰਤਰੀ ਨੇ ਸ਼ੋਅ ਨੂੰ ਦੇਸ਼ ਦੀ ਤਾਕਤ ਦਾ ‘ਮਹਾਂਕੁੰਭ’ ਦੱਸਿਆ

ਰੱਖਿਆ ਮੰਤਰੀ ਵੱਲੋਂ ਏਅਰੋ ਇੰਡੀਆ ਦੇ 15ਵੇਂ ਐਡੀਸ਼ਨ ਦਾ ਉਦਘਾਟਨ
  • fb
  • twitter
  • whatsapp
  • whatsapp
featured-img featured-img
FILE PHOTO: REUTERS
Advertisement

ਬੰਗਲੂਰੂ, 10 ਫਰਵਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਮਜ਼ਬੂਤ ​​ਹੋ ਕੇ ਹੀ ਬਿਹਤਰ ਆਲਮੀ ਵਿਵਸਥਾ ਲਈ ਕੰਮ ਕੀਤਾ ਜਾ ਸਕਦਾ ਹੈ। ਰੱਖਿਆ ਮੰਤਰੀ ਇਥੇ ਯੇਲਹੰਕਾ ਏਅਰਫੋਰਸ ਸਟੇਸ਼ਨ ’ਤੇ ਏਸ਼ੀਆ ਦੀ ਸਭ ਤੋਂ ਵੱਡੀ ਏਅਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ਮੰਨੀ ਜਾਂਦੀ ਏਅਰੋ ਇੰਡੀਆ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ। ਉਨ੍ਹਾਂ ਇਸ ਸ਼ੋਅ ਨੂੰ ਦੇਸ਼ ਦੀ ਤਾਕਤ ਦਾ ਮਹਾਂਕੁੰਭ ਕਰਾਰ ਦਿੱਤਾ।

Advertisement

ਸਿੰਘ ਨੇ ਆਲਮੀ ਬੇਯਕੀਨੀਆਂ ਦੇ ਹਵਾਲੇ ਨਾਲ ਕਿਹਾ ਕਿ ਵੱਡਾ ਮੁਲਕ ਹੋਣ ਦੇ ਨਾਤੇ ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਸੁਰੱਖਿਆ ਜਾਂ ਸ਼ਾਂਤੀ ਨੂੰ ਇਕੱਲਤਾ ਵਿਚ ਨਹੀਂ ਦੇਖਦੇ। ਸੁਰੱਖਿਆ, ਸਥਿਰਤਾ ਅਤੇ ਸ਼ਾਂਤੀ ਸਾਂਝੇ ਉੱਦਮ ਹਨ, ਜੋ ਕੌਮੀ ਸਰਹੱਦਾਂ ਤੋਂ ਪਾਰ ਹੁੰਦੇ ਹਨ। ਏਅਰੋ ਇੰਡੀਆ ਵਿਚ ਹੋਰਨਾਂ ਮੁਲਕਾਂ ਦੇ ਸਾਡੇ ਦੋਸਤਾਂ ਦੀ ਮੌਜੂਦਗੀ ਇਸ ਤੱਥ ਦਾ ਪ੍ਰਮਾਣ ਹੈ ਕਿ ਸਾਡੇ ਭਾਈਵਾਲ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ।’’

ਏਅਰੋ ਇੰਡੀਆ 2025 ਦੇ ਉਦਘਾਟਨ ਮਗਰੋਂ ਬੋਲਦਿਆਂ ਰੱਖਿਆ ਮੰਤਰੀ ਨੇ ਅੱਜ ਦੀਆਂ ਬੇਯਕੀਨੀਆਂ ਤੇ ਅੱਜ ਦੇ ਪਰਿਪੇਖ ਵਿਚ ਉੱਭਰਦੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੀ ਲੋੋੜ ’ਤੇ ਜ਼ੋਰ ਦਿੱੱਤਾ। ਸਿੰਘ ਨੇ ਕਿਹਾ, ‘‘ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸ਼ਾਂਤੀ ਦਾ ਬੋਹੜ ਦਾ ਰੁੱਖ ਤਾਕਤ ਦੀਆਂ ਜੜ੍ਹਾਂ ’ਤੇ ਹੀ ਖੜ੍ਹਾ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਮਜ਼ਬੂਤ ​​ਹੋਣਾ ਪਵੇਗਾ, ਤਾਂ ਹੀ ਅਸੀਂ ਸ਼ਾਂਤੀ ਨੂੰ ਯਕੀਨੀ ਬਣਾ ਸਕਾਂਗੇ। ਮਜ਼ਬੂਤ ​​ਹੋ ਕੇ ਹੀ ਅਸੀਂ ਇੱਕ ਬਿਹਤਰ ਵਿਸ਼ਵ ਵਿਵਸਥਾ ਲਈ ਕੰਮ ਕਰ ਸਕਾਂਗੇ।’’

ਰੱਖਿਆ ਮੰਤਰੀ ਨੇ ਕਿਹਾ, ‘‘ਜੇ ਤੁਸੀਂ ਭਾਰਤ ਦੇ ਇਤਿਹਾਸ ਦਾ ਮੁਲਾਂਕਣ ਕਰੋਗੇ, ਤਾਂ ਤੁਸੀਂ ਦੇਖੋਗੇ ਕਿ ਅਸੀਂ ਨਾ ਤਾਂ ਕਿਸੇ ਦੇਸ਼ ’ਤੇ ਹਮਲਾ ਕੀਤਾ ਹੈ ਅਤੇ ਨਾ ਹੀ ਅਸੀਂ ਕਿਸੇ ਮਹਾਨ ਸ਼ਕਤੀ ਦੀ ਦੁਸ਼ਮਣੀ ਵਿਚ ਸ਼ਾਮਲ ਹੋਏ ਹਾਂ। ਇੱਕ ਵੱਡੇ ਦੇਸ਼ ਦੇ ਰੂਪ ਵਿੱਚ, ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਅਤੇ ਜਦੋਂ ਮੈਂ ਇਹ ਕਹਿ ਰਿਹਾ ਹਾਂ, ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ, ਪਰ ਇਹ ਸਾਡੇ ਬੁਨਿਆਦੀ ਆਦਰਸ਼ ਦਾ ਮਾਮਲਾ ਹੈ।’’ -ਪੀਟੀਆਈ

Advertisement
×