ਓਲੰਪਿਕ ਚੈਂਪੀਅਨ ਟਿਟਮਸ ਦੀ ਤੈਰਾਕੀ ਨੂੰ ਅਲਵਿਦਾ
ਓਲੰਪਿਕ ਚੈਂਪੀਅਨ ਏਰੀਅਰਨੇ ਟਿਟਮਸ (25) ਨੇ ਤੈਰਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ, ਜਿਸ ਤੋਂ ਆਸਟਰੇਲਿਆਈ ਖੇਡ ਪ੍ਰਸ਼ੰਸਕ ਹੈਰਾਨ ਹਨ। ਉਸ ਨੇ ਖੇਡ ਤੋਂ ਸੰਨਿਆਸ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ। ਆਸਟਰੇਲੀਆ ਦੀ ਚਾਰ ਵਾਰ ਦੀ ਓਲੰਪਿਕ ਸੋਨ ਤਗ਼ਮਾ ਜੇਤੂ...
Advertisement
ਓਲੰਪਿਕ ਚੈਂਪੀਅਨ ਏਰੀਅਰਨੇ ਟਿਟਮਸ (25) ਨੇ ਤੈਰਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ, ਜਿਸ ਤੋਂ ਆਸਟਰੇਲਿਆਈ ਖੇਡ ਪ੍ਰਸ਼ੰਸਕ ਹੈਰਾਨ ਹਨ। ਉਸ ਨੇ ਖੇਡ ਤੋਂ ਸੰਨਿਆਸ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ। ਆਸਟਰੇਲੀਆ ਦੀ ਚਾਰ ਵਾਰ ਦੀ ਓਲੰਪਿਕ ਸੋਨ ਤਗ਼ਮਾ ਜੇਤੂ ਟਿਟਮਸ ਨੇ ਪਿਛਲੇ ਸਾਲ ਪੈਰਿਸ ਓਲੰਪਿਕ ਖੇਡਾਂ ਮਗਰੋਂ ਬ੍ਰੇਕ ਲਈ ਸੀ ਤੇ ਉਮੀਦ ਸੀ ਕਿ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਤਿਆਰੀ ਵਾਸਤੇ ਉਹ ਜਲਦੀ ਦੀ ਵਾਪਸੀ ਕਰੇਗੀ। ਟਿਟਮਸ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟ ਵੀਡੀਓ ’ਚ ਕਿਹਾ, ‘‘ਮੈਨੂੰ ਤੈਰਾਕੀ ਸ਼ੁਰੂ ਤੋਂ ਹੀ ਪਸੰਦ ਸੀ। ਛੋਟੇ ਹੁੰਦਿਆਂ ਤੋਂ ਹੀ ਇਹ ਮੇਰਾ ਜਨੂੰਨ ਰਹੀ ਹੈ ਪਰ ਹੁਣ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਲਈ ਕੁਝ ਚੀਜ਼ਾਂ ਹੁਣ ਤੈਰਾਕੀ ਤੋਂ ਥੋੜ੍ਹੀਆਂ ਵੱਧ ਅਹਿਮ ਹਨ।’’
ਦੱਸਣਯੋਗ ਹੈ ਕਿ ਪੈਰਿਸ ਓਲੰਪਿਕ ’ਚ ਟਿਟਮਸ ਨੇ 400 ਮੀਟਰ ਫ੍ਰੀ ਸਟਾਈਲ ’ਚ ਨਵੇਂ ਵਿਸ਼ਵ ਰਿਕਾਰਡ ਨਾਲ ਆਪਣਾ ਖ਼ਿਤਾਬ ਬਰਕਰਾਰ ਰੱਖਿਆ ਸੀ।
Advertisement
Advertisement
Advertisement
×