ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਨਾਲ ‘ਰੇਡੀਏਸ਼ਨ’ ਲੀਕ ਹੋਣ ਦੇ ਕੋਈ ਸੰਕੇਤ ਨਹੀਂ: IAEA
UN watchdog says no increase in radiation off sites that US hit
Advertisement
ਤਲ ਅਵੀਵ, 22 ਜੂਨ
ਸੰਯੁਕਤ ਰਾਸ਼ਟਰ ਦੀ ਨਿਗਰਾਨ ਏਜੰਸੀ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (IAEA) ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਿਆਂ ਮਗਰੋਂ ‘ਆਫ-ਸਾਈਟ ਰੇਡੀਏਸ਼ਨ ਪੱਧਰ ਵਿੱਚ ਕੋਈ ਵਾਧਾ ਨਹੀਂ ਹੋਇਆ’ ਭਾਵ ਕਿਸੇ ਤਰ੍ਹਾਂ ਦੀ ਕੋਈ ਰੇਡੀਏਸ਼ਨ ਲੀਕ ਨਹੀਂ ਹੋਈ ਹੈ। ਯੂਐੱਨ ਦੇ ਪ੍ਰਮਾਣੂ ਨਿਗਰਾਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘IAEA ਪੁਸ਼ਟੀ ਕਰ ਸਕਦਾ ਹੈ ਕਿ ਇਸ ਸਮੇਂ ਤੱਕ ਆਫ-ਸਾਈਟ ਰੇਡੀਏਸ਼ਨ ਪੱਧਰ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਜਿਵੇਂ ਹੀ ਹੋਰ ਕੋਈ ਜਾਣਕਾਰੀ ਮਿਲਦੀ ਹੈ IAEA ਇਰਾਨ ਵਿੱਚ ਸਥਿਤੀ ਬਾਰੇ ਹੋਰ ਮੁਲਾਂਕਣ ਪ੍ਰਦਾਨ ਕਰੇਗਾ।’’ -ਏਪੀ
Advertisement
Advertisement