No Aadhaar card: ਐੱਨਆਰਸੀ ਲਈ ਅਰਜ਼ੀ ਨਾ ਦੇਣ ਵਾਲੇ ਨੂੰ ਨਹੀਂ ਮਿਲੇਗਾ ਆਧਾਰ ਕਾਰਡ: ਸਰਮਾ
ਗੁਹਾਟੀ, 11 ਦਸੰਬਰ ਆਧਾਰ ਕਾਰਡ ਨੂੰ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਨਾਲ ਜੋੜਨ ਦੀ ਕੋਸ਼ਿਸ਼ ਤਹਿਤ ਅਸਾਮ ਸਰਕਾਰ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਜਿਹੜੇ ਵਿਅਕਤੀ ਜਾਂ ਪਰਿਵਾਰ ਐੱਨਆਰਸੀ ਲਈ ਅਰਜ਼ੀ ਨਹੀਂ ਦੇਣਗੇ ਉਨ੍ਹਾਂ ਨੂੰ ਆਧਾਰ ਕਾਰਡ ਨਹੀਂ ਦਿੱਤਾ ਜਾਵੇਗਾ। ਮੁੱਖ...
Advertisement
ਗੁਹਾਟੀ, 11 ਦਸੰਬਰ
ਆਧਾਰ ਕਾਰਡ ਨੂੰ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਨਾਲ ਜੋੜਨ ਦੀ ਕੋਸ਼ਿਸ਼ ਤਹਿਤ ਅਸਾਮ ਸਰਕਾਰ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਜਿਹੜੇ ਵਿਅਕਤੀ ਜਾਂ ਪਰਿਵਾਰ ਐੱਨਆਰਸੀ ਲਈ ਅਰਜ਼ੀ ਨਹੀਂ ਦੇਣਗੇ ਉਨ੍ਹਾਂ ਨੂੰ ਆਧਾਰ ਕਾਰਡ ਨਹੀਂ ਦਿੱਤਾ ਜਾਵੇਗਾ।
Advertisement
ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਬੰਗਲਾਦੇਸ਼ ਦੇ ਨਾਗਰਿਕਾਂ ਦੀ ਘੁਸਪੈਠ ਦੇ ਖਦਸ਼ੇ ਦੇ ਮੱਦੇਨਜ਼ਰ ਕੀਤੀ ਗਈ ਕੈਬਨਿਟ ਮੀਟਿੰਗ ’ਚ ਲਿਆ ਗਿਆ। ਉਨ੍ਹਾਂ ਕਿਹਾ, ‘ਪਿਛਲੇ ਦੋ ਮਹੀਨਿਆਂ ਦੌਰਾਨ ਬੀਐੱਸਐੱਫ, ਤ੍ਰਿਪੁਰਾ ਪੁਲੀਸ ਤੇ ਅਸਾਮ ਪੁਲੀਸ ਨੇ ਵੱਡੀ ਗਿਣਤੀ ’ਚ ਘੁਸਪੈਠੀਏ ਫੜੇ ਹਨ। ਇਸ ਲਈ ਬੰਗਲਾਦੇਸ਼ ਤੋਂ ਹੋ ਰਹੀ ਘੁਸਪੈਠ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਸਾਨੂੰ ਆਪਣਾ ਸਿਸਟਮ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਇਸ ਲਈ ਅਸੀਂ ਆਧਾਰ ਕਾਰਡ ਤੰਤਰ ਨੂੰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ।’ -ਪੀਟੀਆਈ
Advertisement