ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ ਨੌਂ ਹਲਾਕ

30 ਜ਼ਖਮੀ; ਇਮਾਰਤ ਦੀਆਂ ਖਿੜਕੀਆਂ ’ਤੇ ਲਟਕੇ ਹੋਏ ਸਨ ਲੋਕ
Advertisement

ਫਾਲ ਰਿਵਰ (ਅਮਰੀਕਾ), 14 ਜੁਲਾਈ

ਮੈਸਾਚੂਸੈਟਸ ਦੀ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਲੋਕ ਇਮਾਰਤ ਦੀਆਂ ਖਿੜਕੀਆਂ ਤੋਂ ਬਾਹਰ ਲਟਕੇ ਹੋਏ ਸਨ ਅਤੇ ਮਦਦ ਲਈ ਚੀਕ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਘੱਟੋ-ਘੱਟ 30 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।

Advertisement

ਫਾਇਰ ਵਿਭਾਗ ਨੇ ਬਿਆਨ ਵਿੱਚ ਕਿਹਾ ਕਿ ਫਾਇਰ ਫਾਈਟਰਜ਼ ਐਤਵਾਰ ਰਾਤ ਨੂੰ ਲਗਪਗ 9.50 ਵਜੇ ਫਾਲ ਰਿਵਰ ਵਿੱਚ ਗੈਬਰੀਅਲ ਹਾਊਸ ਰਿਹਾਇਸ਼ੀ ਇਮਾਰਤ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੂੰ ਇਮਾਰਤ ਦੇ ਅਗਲੇ ਪਾਸੇ ਕਾਫੀ ਧੂੰਆਂ ਅਤੇ ਅੱਗ ਦਿਖੀ। ਲੋਕ ਇਮਾਰਤ ਦੇ ਅੰਦਰ ਫਸੇ ਹੋਏ ਸਨ। ਇਸ ਇਮਾਰਤ ਵਿੱਚ ਲਗਪਗ 70 ਜਣੇ ਰਹਿੰਦੇ ਹਨ। ਅੱਜ ਸਵੇਰ ਤੱਕ ਅੱਗ ਬੁਝਾ ਦਿੱਤੀ ਗਈ ਸੀ ਅਤੇ ਅੱਗ ਬੁਝਾਉਣ ਵਾਲੇ ਦਸਤੇ ਦੇ ਮੁਲਾਜ਼ਮ ਇਮਾਰਤ ਦੇ ਅੰਦਰ ਜਾ ਕੇ ਕਈ ਵਿਅਕਤੀਆਂ ਨੂੰ ਬਚਾਉਣ ਵਿੱਚ ਸਫ਼ਲ ਰਹੇ। ਅੱਗ ਬੁਝਾਉਣ ਵਾਲੇ ਦਸਤੇ ਦੇ ਲਗਪਗ 50 ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ, ਜਿਨ੍ਹਾਂ ਵਿੱਚੋਂ 30 ਡਿਊਟੀ ਖ਼ਤਮ ਕਰ ਚੁੱਕੇ ਸਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਬਚਾਏ ਗਏ ਕਾਫੀ ਲੋਕਾਂ ਨੂੰ ਵੱਖ-ਵੱਖ ਹਾਲਾਤ ਵਿੱਚ ਸਥਾਨਕ ਅਤੇ ਖੇਤਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਅੱਗ ਬੁਝਾਉਣ ਵਾਲੇ ਅਮਲੇ ਦੇ ਪੰਜ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ। ਫਾਇਰ ਵਿਭਾਗ ਦੇ ਮੁਖੀ ਜੈਫਰੀ ਬੈਕਨ ਨੇ ਕਿਹਾ, “ਇਹ ਪੀੜਤ ਪਰਿਵਾਰਾਂ ਅਤੇ ਫਾਲ ਰਿਵਰ ਦੇ ਲੋਕਾਂ ਲਈ ਕਲਪਨਾ ਤੋਂ ਪਰ੍ਹੇ ਦਾ ਦੁਖਾਂਤ ਹੈ।” -ਏਪੀ

Advertisement